ਤਪਾ ਮੰਡੀ (ਸ਼ਾਮ,ਗਰਗ)- ਤਪਾ ਸ਼ਹਿਰ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਹੋਣਹਾਰ ਵਿਦਿਆਰਥੀ ਨੇ ਆਪਣੀ ਲਗਾਤਾਰ ਮਿਹਨਤ ਨਾਲ ਵੱਡੀ ਕਾਮਯਾਬੀ ਹਾਸਲ ਤਪਾ ਸ਼ਹਿਰ ਵਿਚੋਂ ਸੀ.ਬੀ.ਐੱਸ.ਈ. ਦੀ ਪ੍ਰੀਖਿਆ ਵਿਚੋਂ ਦੂਸਰਾ ਸਥਾਨ ਹਾਸਲ ਕਰਕੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਸੈਂਟ ਜੇਵਿਯਰਜ਼ ਕਾਨਵੈਂਟ ਸਕੂਲ, ਰਾਮਪੁਰਾ ਫੂਲ ਦੇ ਵਿਦਿਆਰਥੀ ਗੀਤਾਂਸ਼ ਗਰਗ ਨੇ 98.2 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਜਿਸ 'ਤੇ ਵਿਦਿਆਰਥੀ ਦੇ ਮਾਪਿਆਂ ਨੇ ਬੱਚੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈਆਂ ਦਿੱਤੀਆਂ।
ਗੀਤਾਂਸ਼ ਦੇ ਪਿਤਾ ਸੁਮਿਤ ਗਰਗ ਅਤੇ ਮਾਤਾ ਪ੍ਰੀਤੀ ਗੋਇਲ ਦੋਵੇਂ ਸਰਕਾਰੀ ਅਧਿਆਪਕ ਹਨ। ਘਰ ਵਿਚ ਮਿਲੇ ਪੜ੍ਹਾਈ ਦੇ ਵਧੀਆ ਮਾਹੌਲ ਅਤੇ ਸਹੀ ਮਾਰਗਦਰਸ਼ਨ ਨੇ ਉਸ ਦੀ ਸਫਲਤਾ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ‘ਗਰਗ ਕਲਾਸਜ਼’ ਵਿਚ ਪ੍ਰੋ. ਜਤਿਨ ਗਰਗ ਦੇ ਅਗਵਾਈ ਹੇਠ ਤਿਆਰੀ ਕਰ ਰਿਹਾ ਸੀ ਅਤੇ ਅੱਠਵੀਂ ਕਲਾਸ ਤੋਂ ਹੀ ਲਗਾਤਾਰ 95 ਫੀਸਦੀ ਤੋਂ ਵੱਧ ਅੰਕ ਹਾਸਲ ਕਰਦਾ ਆ ਰਿਹਾ ਹੈ। ਪ੍ਰੋ. ਜਤਿਨ ਗਰਗ ਨੇ ਇਸ ਉਪਲਬਧੀ ਲਈ ਗੀਤਾਂਸ਼ ਅਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜਾ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਪਰਿਵਾਰਕ ਸਹਿਯੋਗ ਦਾ ਨਤੀਜਾ ਹੈ। ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ ਹੁਣ ਉਹ ਆਈ.ਆਈ.ਟੀ. ਦਿੱਲੀ ਦੀ ਪ੍ਰੀਖਿਆ ਦੇ ਕੇ ਬੀ ਟੈੱਕ ‘ਚ ਦਾਖਲਾ ਲੈਕੇ ਇੰਜੀਨੀਅਰ ਬਣੇਗਾ।
ਕੋਟਕਪੂਰਾ ਨੇੜੇ ਨੈਸ਼ਨਲ ਹਾਈਵੇ ‘ਤੇ ਦੋ ਟਰਾਲਿਆਂ ਦੀ ਜ਼ਬਰਦਸਤ ਟੱਕਰ
NEXT STORY