ਚੰਡੀਗੜ੍ਹ (ਅਸ਼ਵਨੀ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨੇਤਾ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਖੇਤੀ ਨੂੰ ਬਰਬਾਦ ਕਰਨ ’ਤੇ ਤੁਲੀ ਕਾਂਗਰਸ ਦੀ ਚੰਨੀ ਸਰਕਾਰ ਨੂੰ ਆਮਜਨ ਦੀ ਥਾਂ ‘ਖਾਸਜਨ’ ਦੀ ਸਰਕਾਰ ਕਰਾਰ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਅਤੇ ਨੀਅਤ ਦੋਵੇਂ ਹੀ ਪੰਜਾਬ ਦੀਆਂ ਦੁਸ਼ਮਣ ਹਨ। ਚੀਮਾ ਨੇ ਕਿਹਾ ਕਿ ਜਿਸ ਕਾਂਗਰਸ ਸਰਕਾਰ ਨੇ 19 ਜਨਵਰੀ 2017 ਨੂੰ ਲਿਖਤੀ ਤੌਰ ’ਤੇ ਕਿਸਾਨ-ਮਜ਼ਦੂਰ ਨਾਲ ਉਨ੍ਹਾਂ ਦਾ ਕਰੀਬ 90 ਹਜ਼ਾਰ ਕਰੋੜ ਰੁਪਏ ਦਾ ਪੂਰਣ ਕਰਜ਼ਾ ਮੁਆਫ ਕਰਨ ਦਾ ਦਾਅਵਾ ਕੀਤਾ ਸੀ, ਉਹ ਕਰਜ਼ਾ ਹੁਣ ਵਧਕੇ ਕਰੀਬ ਡੇਢ ਲੱਖ ਕਰੋੜ ਬਣ ਚੁੱਕਿਆ ਹੈ। ਇਸ ਵਿਚ ਸਰਕਾਰੀ, ਸਹਿਕਾਰੀ ਅਤੇ ਨਿੱਜੀ ਬੈਂਕਾਂ ਦੇ ਨਾਲ-ਨਾਲ ਅਸੰਗਠਿਤ ਖੇਤਰ ਤੋਂ ਚੁੱਕੇ ਕਰਜ਼ੇ ਸ਼ਾਮਲ ਹਨ । ਇਸ ਵਾਅਦੇ ਲਈ ਬਕਾਇਦਾ ਕਿਸਾਨ ਅਤੇ ਮਜ਼ਦੂਰਾਂ ਵਲੋਂ ਫ਼ਾਰਮ ਵੀ ਭਰਵਾਏ ਗਏ ਸਨ ਪਰ ਅਫਸੋਸ ਸਰਕਾਰ ਬਣਦੇ ਹੀ ਕਾਂਗਰਸ ਨੇ ਆਪਣਾ ਅਸਲੀ ‘ਛਲਾਵੇ’ ਵਾਲਾ ਕਿਰਦਾਰ ਲੋਕਾਂ ਨੂੰ ਵਿਖਾ ਦਿੱਤਾ।
ਚੀਮਾ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸਮੇਂ ’ਤੇ ਸਬਸਿਡੀ ਦਾ ਤਿੰਨ ਸੌ ਕਰੋੜ ਰੁਪਏ ਜਾਰੀ ਕਰ ਦਿੰਦੀ ਤਾਂ ਕਿਸਾਨੀ ਦੇ ਬਚਾਅ ਲਈ ਰੱਤੀ ਭਰ ਵੀ ਕੁਝ ਕਹਿਣ ਦੀ ਹਾਲਤ ਵਿਚ ਹੁੰਦੀ ਪਰ ਕਾਂਗਰਸ ਪਾਰਟੀ ਦੀ ਹਮੇਸ਼ਾ ਧੋਖਾਧੜੀ ਦੀ ਪ੍ਰੰਪਰਾ ਰਹੀ ਹੈ। ਤਿੰਨ ਦਹਾਕਿਆਂ ਤੋਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਦੀ ਬੁਰੀ ਨੀਅਤ ਅਤੇ ਘਾਤਕ ਨੀਤੀਆਂ ਕਾਰਨ ਅੱਜ ਪੰਜਾਬ ਦੀ ਖੇਤੀ ਨੂੰ ਬਚਾਈ ਰੱਖਣ ਦੇ ਉਪਰਾਲਿਆਂ ’ਤੇ ਨਾ ਸਿਰਫ਼ ਚਿੰਤਨ ਸਗੋਂ ਚਿੰਤਾ ਕਰਨ ’ਤੇ ਮਜ਼ਬੂਰ ਹੋਣਾ ਪੈ ਰਿਹਾ ਹੈ। ਕਿਉਂਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹੀ ਸੰਸਦ ਵਿਚ ਤਿੰਨਾਂ ਕਾਲੇ ਖੇਤੀ ਕਾਨੂੰਨਾਂ ’ਤੇ ਹਸਤਾਖਰ ਕੀਤੇ ਸਨ ਅਤੇ ਪੰਜਾਬ ਦੇ ਲੋਕ ਅਗਲੀਆਂ ਵਿਧਾਨਸਭਾ ਚੋਣਾਂ ਵਿਚ ਬਾਦਲ ਪਰਿਵਾਰ ਨੂੰ ਸਬਕ ਸਿਖਾਉਣਗੇ।
ਚੀਮਾ ਨੇ ਕਿਹਾ ਕਿ ਕਦੇ ਖੇਤੀ ਪ੍ਰਧਾਨ ਪ੍ਰਦੇਸ਼ ਦਾ ਤਾਜ ਹਾਸਿਲ ਕਰਨ ਵਾਲਾ ਪੰਜਾਬ ਅੱਜ ਦਾਣੇ-ਦਾਣੇ ਨੂੰ ਮੌਹਤਾਜ ਹੈ, ਕਿਉਂਕਿ ਪੰਜਾਬ ਵਿਚ ਭਲੇ ਹੀ ਅਕਾਲੀ- ਭਾਜਪਾ ਦੀ ਸਰਕਾਰ ਰਹੀ ਹੋਵੇ, ਕਾਂਗਰਸ ਦੀ ਕੈਪਟਨ ਸਰਕਾਰ ਰਹੀ ਹੋਵੇ ਜਾਂ ਹੁਣ ਕਾਂਗਰਸ ਦੀ ਚੰਨੀ ਸਰਕਾਰ ਹੋਵੇ, ਇਨ੍ਹਾਂ ਸਾਰਿਆਂ ਨੇ ਕਿਸਾਨ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਖੋਹਣ ਵਿਚ ਕੋਈ ਕਸਰ ਨਹੀਂ ਛੱਡੀ।
ਚੀਮਾ ਨੇ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਉਹ ਚੰਨੀ ਸਰਕਾਰ ਦੀ ਖੋਖਲੇ ਐਲਾਨਾਂ ਤੋਂ ਚੌਕਸ ਰਹਿਣ, ਕਿਉਂਕਿ ਇਹ ਸਾਰੇ ਸਿਰਫ਼ ਚੋਣਾਵੀ ਸਟੰਟ ਹਨ। ਚੀਮਾ ਨੇ ਕਿਹਾ ਕਿ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸੋਨੀਆ ਗਾਂਧੀ ਪੰਜਾਬ ਦੇ ਕਿਸਾਨਾਂ ਨੂੰ ਦੱਸਣ ਕਿ ਉਨ੍ਹਾਂ ਦੀ ਸਮਾਂਬੱਧ ਕਰਜ਼ਾ ਮੁਆਫੀ ਕਦੋਂ ਹੋਵੇਗੀ ?
ਚਰਨਜੀਤ ਚੰਨੀ ਵੱਲੋਂ 26 ਨਵੰਬਰ ਤੋਂ ਸੂਬੇ ਭਰ 'ਚ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਅਭਿਆਨ’ ਦਾ ਐਲਾਨ
NEXT STORY