ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪੰਜਾਬ ਪੁਲਸ ਦਾ 54 ਸਾਲਾਂ ਨੌਜਵਾਨ ਡਰਾਈਵਰ ਹਰਜਿੰਦਰ ਸਿੰਘ ਸੰਧੂ ਚੰਡੀਗੜ੍ਹ ਵਿਖੇ 13 ਮਈ ਨੂੰ ਹੋਣ ਵਾਲੀ 10 ਕਿਲੋਮੀਟਰ ਮੈਰਾਥਨ 'ਚ ਹਿੱਸਾ ਲੈਣ ਜਾ ਰਿਹਾ ਹੈ। ਪਤਾ ਲਗਾ ਹੈ ਕਿ ਉਸ ਨੇ ਗਿੱਦੜਬਾਹਾ ਵਿਖੇ ਹੋਈ ਮੈਰਾਥਨ ਦੌਰਾਨ 10 ਕਿਲੋਮੀਟਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ 7 ਕਿਲੋਮੀਟਰ ਵਿਚ ਹਿੱਸਾ ਲੈ ਕੇ ਸ਼ਾਨਦਾਰ ਜਿੱਤ ਹਾਸਲ ਕਰਕੇ ਐਵਾਰਡ ਹਾਸਲ ਕਰ ਚੁੱਕੇ ਹਨ।
ਵਰਨਣਯੋਗ ਹੈ ਕਿ ਇਨ੍ਹਾਂ ਦੇ ਮਹਿਕਮੇ ਨੇ ਨਾ ਤਾਂ ਇਨ੍ਹਾਂ ਦਾ ਸਾਥ ਦਿੱਤਾ ਤੇ ਨਾ ਹੀ ਕੋਈ ਮਦਦ। ਇਸ ਮੌਕੇ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਉਹ ਇਹ ਦਿਖਾਉਣਾ ਚਾਹੁੰਦੇ ਹਨ ਕਿ ਪੰਜਾਬ ਪੁਲਸ ਦੇ ਜਵਾਨ ਕਿਸੇ ਨਾਲੋਂ ਘੱਟ ਨਹੀਂ ਬਲਕਿ ਉਹ ਤਾਂ ਅਜੌਕੀ ਨੌਜਵਾਨ ਪੀੜ੍ਹੀ ਲਈ ਸੇਧ ਬਣ ਰਹੇ ਹਨ। ਇਸ ਲਈ ਸਾਰੇ ਪੰਜਾਬੀਆ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਪੰਜਾਬੀ ਕਿਸੇ ਵੇਲੇ ਤੇ ਕਿਸੇ ਵੀ ਉਮਰ 'ਚ ਮੈਦਾਨ 'ਚ ਜਿਤ ਹਾਸਿਲ ਕਰ ਸਕਦਾ ਹੈ। ਉਹ ਕਿਹਾ ਕਿ ਸਾਨੂੰ ਪੰਜਾਬੀ ਹੋਣ ਤੇ ਮਾਣ ਹੋਣਾ ਚਾਹੀਦਾ ਹੈ ਕਿ ਅਸੀਂ ਪੁਰਾਣੇ ਸਮਿਆਂ ਦੇ ਪੰਜਾਬੀਆਂ ਦੀ ਅਣਖ, ਗੈਰਤ ਅਤੇ ਚੰਗੀ ਸਿਹਤ ਨਾਲ ਜਿਉਣ ਦੇ ਆਦੀ ਹਾਂ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆ ਤੋਂ ਦੂਰ ਰਹਿ ਕੇ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ ਕਿਉਂਕਿ ਜਿੱਥੇ ਖੇਡਾਂ ਮਨੁੱਖੀ ਸਰੀਰ ਲਈ ਲਾਹੇਵੰਦ ਹੋਣ ਦੇ ਨਾਲ-ਨਾਲ ਮੁਕਾਬਲੇ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।
ਘਰੇਲੂ ਵਿਵਾਦ ਨੂੰ ਲੈ ਕੇ ਭਰਾ ਨੇ ਭਰਾ ਦੀ ਕੀਤੀ ਮਾਰਕੁੱਟ, ਗ੍ਰਿਫਤਾਰ
NEXT STORY