ਮੋਗਾ (ਅਜ਼ਾਦ) - ਘਰੇਲੂ ਵਿਵਾਦ ਦੇ ਚਲੱਦਿਆ ਸਕੇ ਭਰਾ ਵਲੋਂ ਆਪਣੇ ਭਰਾ ਨੂੰ ਮਾਰਕੁੱਟ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਇਸ ਮਾਮਲੇ ਦੇ ਕਥਿਤ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਰਾਜ ਕੁਮਾਰ ਪੁੱਤਰ ਪਲੂ ਰਾਮ ਨਿਵਾਸੀ ਧੀਮ ਨਗਰ ਮੋਗਾ ਨੇ ਪੁਲਸ ਨੂੰ ਕਿਹਾ ਕਿ ਉਹ ਮੱਝਾਂ ਦੇ ਅਹਾਤੇ 'ਚ ਕੰਮ ਕਰਦਾ ਹੈ ਅਤੇ ਪਰਿਵਾਰ ਤੋਂ ਵੱਖ ਰਹਿੰਦਾ ਹੈ। ਬੀਤੀ 28 ਅਪ੍ਰੈਲ ਨੂੰ ਉਹ ਆਪਣੀ ਮਾਤਾ ਰਾਜ ਰਾਣੀ ਦਾ ਪਤਾ ਲੈਣ ਦੇ ਲਈ ਆਪਣੇ ਭਰਾ ਸੁਨੀਲ ਕੁਮਾਰ ਦੇ ਘਰ ਗਿਆ। ਇਸ ਦੌਰਾਨ ਮੇਰਾ ਭਰਾ ਵੀ ਉਥੇ ਆ ਗਿਆ ਅਤੇ ਮੈਂਨੂੰ ਦੇਖਦੇ ਹੀ ਉਸਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਇਸ ਦੌਰਾਨ ਉਸਨੇ ਮੈਂਨੂੰ ਫੜ੍ਹ ਕੇ ਬੂਰੀ ਤਰਾਂ ਨਾਲ ਮਾਰਕੁੱਟ ਕੀਤੀ। ਜਦ ਮੈਂ ਰੋਲਾ ਪਾਇਆ ਤਾਂ ਉਹ ਉਥੋਂ ਭੱਜ ਗਿਆ। ਮੈਂਨੂੰ ਜਖਮੀ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ।
ਉਸ ਨੇ ਕਿਹਾ ਕਿ ਮੇਰੇ ਭਰਾ ਨੂੰ ਸ਼ੱਕ ਸੀ ਕਿ ਉਹ ਆਪਣੀ ਮਾਤਾ ਤੋਂ ਇਕੱਲੇ 'ਚ ਹੀ ਆਪਣਾ ਹਿੱਸਾ ਨਾ ਲੈ ਲਵੇ। ਇਸ ਗੱਲ ਨੂੰ ਲੈ ਕੇ ਉਸਨੇ ਮੇਰੇ ਨਾਲ ਝਗੜਾ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਬਲਵੀਰ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਸੁਨੀਲ ਕੁਮਾਰ ਪੁੱਤਰ ਪਲੂ ਰਾਮ ਨਿਵਾਸੀ ਭੀਮ ਨਗਰ ਮੋਗਾ ਦੇ ਖਿਲਾਫ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਪੁਲਸ ਨੇ ਜ਼ਮਾਨਤ'ਤੇ ਰਿਹਾ ਕਰ ਦਿੱਤਾ।
ਆਸਮਾਨੀ ਬਿਜਲੀ ਡਿੱਗਣ ਨਾਲ ਸਾਬਕਾ ਫੌਜੀ ਕਿਸਾਨ ਦੀ ਮੌਤ
NEXT STORY