ਅੰਮ੍ਰਿਤਸਰ, (ਸਰਬਜੀਤ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਗ੍ਰਹਿ ਵਿਖੇ ਬੀਤੇ ਕੁਝ ਦਿਨੀ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਜਿਥੇ ਸਿਆਸੀ ਹਲਚਲ ਛਿੜ ਗਈ ਹੈ, ਉਥੇ ਹੀ ਕਾਲਕਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ‘ਤੇ ਇਸ ਮਿਲਣੀ ਦੀਆਂ ਫੋਟੋਆਂ ਸ਼ੇਅਰ ਕਰਕੇ ਲਿਖਿਆ ਹੈ ਕਿ ਪਿਛਲੇ ਮਹੀਨੇ 21 ਮਾਰਚ ਉਨ੍ਹਾਂ ਦੇ ਮਾਤਾ ਦੇ ਅਕਾਲ ਚਲਾਣਾ ਕਰ ਗਏ ਸਨ, ਮਾਤਾ ਜੀ ਦੇ ਅਕਾਲ ਚਲਾਣਾ ਦਾ ਅਫਸੋਸ ਕਰਨ ਲਈ ਮਜੀਠੀਆ ਉਨ੍ਹਾਂ ਦੇ ਗ੍ਰਹਿ ਪਹੁੰਚੇ ਸਨ। ਇਨ੍ਹਾਂ ਤਸਵੀਰਾਂ ਵਿਚ ਮਜੀਠੀਆ ਜਦੋਂ ਕਾਲਕਾ ਦੇ ਗ੍ਰਹਿ ਵਿਖੇ ਪਹੁੰਚੇ ਸਨ ਤਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਵੀ ਕਈ ਕਾਲਕਾ ਦੇ ਨਜਦੀਕੀ ਮੌਜੂਦ ਸਨ ਪਰ ਭਰੋਸੇਮੰਦ ਸੂਤਰਾਂ ਅਨੁਸਾਰ ਜਦੋਂ ਕਾਲਕਾ ਤੇ ਮਜੀਠੀਆ ਬੰਦ ਕਮਰਾ ਗੱਲਬਾਤ ਕਰ ਰਹੇ ਸਨ ਤਾਂ ਉਸ ਸਮੇਂ ਕਾਲਕਾ ਤੇ ਮਜੀਠੀਆ ਤੋਂ ਇਲਾਵਾ ਹੋਰ ਕੋਈ ਵੀ ਮੌਜੂਦ ਨਹੀਂ ਸੀ।
ਕਾਲਕਾ ਤੇ ਮਜੀਠੀਆ ਦੀ ਇਸ ਮੁਲਾਕਾਤ ਨੇ ਸਿਆਸੀ ਹਲਚਲ ਛੇੜ ਦਿੱਤੀ ਹੈ, ਇੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਪਿਛਲੇ ਦਿਨੀਂ ਰਾਘਵ ਚੱਢਾ 7 ਰਾਜ ਸਭਾ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਸਮੇਂ ਆਮ ਲੋਕਾਂ ਦਾ ਧਿਆਨ ਪੰਜਾਬ ਦੀ ਸਿਆਸਤ ਵੱਲ ਕੇਂਦਰਿਤ ਹੈ। ਇਸ ਦਰਮਿਆਣ ਕਾਲਕਾ ਤੇ ਮਜੀਠੀਆ ਦੀ ਮਿਲਣੀ ਨੇ ਵੀ ਕਈ ਤਰਾਂ ਦੇ ਸਵਾਲ 'ਤੇ ਸ਼ੰਕੇ ਪੈਦਾ ਕੀਤੇ ਹਨ ਕਿ ਕਾਲਕਾ ਮੁੱੜ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਰਹੇ ਹਨ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਲਈ ਇਸ ਬੰਦ ਕਮਰਾ ਮੀਟਿੰਗ ਵਿਚ ਚਰਚਾ ਹੋਈ ਹੈ। ਫਿਲਹਾਲ ਇਸ ਨੂੰ ਵਿਰਾਮ ਲਗਾਉਂਣ ਲਈ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਫੋਟੋਆਂ ਸ਼ੇਅਰ ਕਰਕੇ ਇਸ ਦਾ ਕਾਰਨ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।
ਨਸ਼ਾ ਛੁਡਾਓ ਕੇਂਦਰ 'ਚ ਨੌਜਵਾਨ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼
NEXT STORY