ਚੰਡੀਗੜ੍ਹ : ਪੰਜਾਬ 'ਚ ਖੇਤੀ ਬਿੱਲਾਂ ਨੂੰ ਲੈ ਕੇ ਸਿਆਸਤ ਭੱਖਦੀ ਜਾ ਰਹੀ ਹੈ। ਇਸ ਮਾਮਲੇ 'ਚ ਅਕਾਲੀ ਨੇਤਾ ਦਲਜੀਤ ਚੀਮਾ ਨੇ ਕਾਂਸਰਸ ਸਰਕਾਰ ਨੂੰ ਲੰਮੇਂ ਹੱਥੀ ਲਿਆ। ਪ੍ਰੈੱਸ ਕਾਨਫ਼ਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਹੀ ਖੇਤੀ ਬਿੱਲਾਂ ਸਬੰਧੀ ਕਾਨੂੰਨ ਪਾਸ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਲੋਕਾਂ ਨੂੰ ਕੁਝ ਹੋਰ ਦੱਸ ਕੇ ਸਿਰਫ਼ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕਾਂਗਰਸ ਕਿਸਾਨਾਂ ਖ਼ਿਲਾਫ਼ ਕਈ ਬਿੱਲ ਪਾਸ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਮੈਨੀਫ਼ੇਸਟੋ 'ਚ ਵੀ ਅਜਿਹਾ ਹੀ ਕਾਨੂੰਨ ਸੀ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਸਿਰਫ਼ ਇਨ੍ਹਾਂ ਫ਼ੈਸਲਿਆਂ ਨੂੰ ਲੁਕਾ ਰਹੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਟਿੱਕ-ਟਾਕ ਸਟਾਰ ਦੀ ਮੌਤ ਦੀ ਵੀਡੀਓ ਪਤਨੀ ਨੇ ਕੀਤੀ ਵਾਇਰਲ, ਕਾਰਨ ਜਾਣ ਉੱਡੇ ਸਭ ਦੇ ਹੋਸ਼
ਚੀਮਾ ਨੇ ਕਿ ਪਹਿਲਾਂ ਤਾਂ ਦੇਸ਼ ਦੀ ਪਾਰਲੀਮੈਂਟ 'ਚ ਇਨ੍ਹਾਂ ਦਾ ਸਾਰਾ ਭੇਤ ਖੁੱਲ੍ਹਿਆ ਕਿ ਪੰਜਾਬ ਦੇ ਮੁੱਖ ਮੰਤਰੀ ਖ਼ੁਦ ਉਸ ਹਾਈਪਾਵਰ ਕਮੇਟੀ ਦੇ ਮੈਂਬਰ ਸਨ, ਜਿਸ 'ਚ ਇਹ ਸਾਰੇ ਫ਼ੈਸਲੇ ਲੈਣ ਦਾ ਫ਼ੈਸਲਾ ਹੋਇਆ ਸੀ। ਫਿਰ ਜੋ ਮੁੰਬਈ 'ਚ ਮੀਟਿੰਗ ਹੋਈ ਸੀ ਉਸ 'ਚ ਖ਼ਜ਼ਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਸ਼ਾਮਲ ਸਨ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਉਹ ਖ਼ੁਦ ਇਮਾਨਦਾਰੀ ਨਾਲ ਸਾਰੀ ਸੱਚਾਈ ਲੋਕਾਂ ਨੂੰ ਕਿਉਂ ਨਹੀਂ ਦੱਸਦੇ ਕਿ ਇਸ ਸਬੰਧੀ ਕਿੰਨ੍ਹੀਆਂ ਮੀਟਿੰਗਾਂ ਹੋਈਆਂ। ਉਨ੍ਹਾਂ ਕਿਹਾ ਕਿ ਥੋੜ੍ਹਾ-ਥੋੜ੍ਹਾ ਇਨ੍ਹਾਂ ਨੇ ਮੰਨਿਆ ਕੀ ਮੀਟਿੰਗਾਂ ਹੋਈਆਂ ਸਨ ਕਿਉਂਕਿ ਦੇਸ਼ ਦੀ ਪਾਰਲੀਮੈਂਟ 'ਚ ਭੇਤ ਖੁੱਲ੍ਹ ਗਏ ਸਨ ਇਸ ਕਰਕੇ ਸਾਰੇ ਮੁੱਕਰ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ ਇਸ ਲਈ ਮੁੱਖ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਵਿਆਹ ਤੋਂ 17 ਦਿਨ ਬਾਅਦ ਦਿੱਤਾ ਬੱਚੇ ਨੂੰ ਜਨਮ ਤਾਂ ਪਿਤਾ ਤੇ ਭਰਾ 'ਤੇ ਲਾਇਆ ਰੇਪ ਦਾ ਦੋਸ਼, ਇੰਝ ਖੁੱਲ੍ਹਿਆ ਭੇਤ
ਮੋਗਾ 'ਚ ਦਿਨਦਿਹਾੜੇ 10 ਸਾਲ ਦੇ ਬੱਚੇ ਨੂੰ ਕੀਤਾ ਕਿਡਨੈਪ, ਸ਼ਹਿਰ 'ਚ ਫੈਲੀ ਸਨਸਨੀ
NEXT STORY