ਤਪਾ ਮੰਡੀ (ਸ਼ਾਮ, ਗਰਗ) - ਬੀਤੇ ਕੁਝ ਦਿਨਾਂ ਤੋਂ ਮੌਸਮ ’ਚ ਬਦਲਾਅ ਆ ਰਿਹਾ ਹੈ, ਜਿਸ ਕਾਰਨ ਕਈ ਥਾਵਾਂ ’ਤੇ ਬਹੁਤ ਗਰਮੀ ਹੈ। ਮੌਸਮ ’ਚ ਅਚਾਨਕ ਆਈ ਇਸ ਕਰਵਟ ਨੇ ਕਿਸਾਨਾਂ ਨੂੰ ਮੁਸ਼ਕਲ ਵਿੱਚ ਪਾ ਕੇ ਰੱਖ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਮਹਿਤਾ ਦੇ ਜਾਗਰੂਕ ਕਿਸਾਨ ਕਿਸਾਨ ਸੇਵਕ ਸਿੰਘ, ਰਾਮ ਸਿੰਘ ਅਤੇ ਨਿਰਮਲ ਸਿੰਘ ਨੇ ਦੱਸਿਆ ਕਿ ਮੌਸਮ ਵਿੱਚ ਵੱਧ ਰਹੀ ਗਰਮੀ ਕਾਰਨ ਝੋਨੇ ਦੀ ਫ਼ਸਲ ’ਤੇ ਪੱਤਾ ਲਪੇਟ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਲੰਬੇ ਦਿਨਾਂ ਤੋਂ ਮੌਸਮ ਬਦਲਵਾਈ ਵਾਲਾ ਰਹਿਣ ਕਾਰਨ ਫ਼ਸਲ ’ਤੇ ਤੇਲਾ ਵੀ ਪੈ ਗਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਮਹਿੰਗੀਆਂ ਸਪਰੇਹਾਂ ਕਰਨੀਆਂ ਪੈ ਰਹੀਆਂ ਹਨ।
ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਉਨ੍ਹਾਂ ਦੱਸਿਆ ਕਿ ਜੇਕਰ ਮੌਸਮ ਇਸੇ ਤਰ੍ਹਾਂ ਹੀ ਗਰਮ ਰਿਹਾ ਤਾਂ ਫ਼ਸਲ ਦੇ ਝਾੜ ’ਤੇ ਵੀ ਅਸਰ ਪੈ ਸਕਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕ ਦਵਾਈਆਂ ਹੀ ਵਰਤੋਂ ਕੀਤੀ ਜਾਵੇ, ਜਿਸ ਨਾਲ ਪੌਣ ਪਾਣੀ ਅਤੇ ਫਸਲ ਦੀ ਕਵਾਲਿਟੀ ’ਤੇ ਕੋਈ ਅਸਰ ਨਾ ਪਵੇ।
ਆਪਣੀ ਰਸੋਈ ਨੂੰ ਇਸ ਤਰ੍ਹਾਂ ਕਰੋ ਤਿਆਰ, ਕਦੇ ਨਹੀਂ ਖਿਲਰੇਗਾ ਸਮਾਨ
ਲੁਧਿਆਣਾ 'ਚ ਕਾਰੋਬਾਰੀ ਨਾਲ ਲੂੰ-ਕੰਡੇ ਖੜ੍ਹੀ ਕਰ ਦੇਣ ਵਾਲੀ ਵਾਰਦਾਤ, ਚੱਲਦੀ ਕਾਰ 'ਚੋਂ ਦਿੱਤਾ ਧੱਕਾ
NEXT STORY