ਜੈਤੋ (ਪਰਾਸ਼ਰ): ਭਾਰਤੀ ਵਿਗਿਆਨੀਆਂ ਵੱਲੋਂ ਹਾਲ ’ਚ ਹੀ ਕੀਤੇ ਗਏ ਇਕ ਸਰਵੇਖਣ ਤੋਂ ਇਹ ਸੰਕੇਤ ਮਿਲਿਆ ਕਿ ਬੰਗਾਲ ਦੀ ਖਾੜੀ, ਦੱਖਣ ਚੀਨ ਸਾਗਰ ਅਤੇ ਦੱਖਣ ਹਿੰਦ ਮਹਾਸਾਗਰ ਦੇ ਖੇਤਰ ’ਚ ਭਵਿੱਖ ’ਚ ਉੱਚੀਆਂ ਲਹਿਰਾਂ ਪੈਦਾ ਹੋ ਸਕਦੀਆਂ ਹਨ, ਜਿਸ ਨਾਲ ਇਸ ਖੇਤਰ ’ਚ ਸਮੁੰਦਰ ਦੇ ਤੱਟਵਰਤੀ ਭਾਈਚਾਰੇ ਲਈ ਗੰਭੀਰ ਖ਼ਤਰਾ ਹੋ ਸਕਦਾ ਹੈ। ਤੱਟਵਰਤੀ ਹੜ੍ਹ ਤੋਂ ਹੋਣ ਵਾਲੇ ਪ੍ਰਭਾਵ ਤਟੀ ਰੇਖਾ ਦੇ ਰੂਪ ’ਚ ਬਦਲਾਅ, ਬੁਨਿਆਦੀ ਢਾਂਚੇ ਨੂੰ ਨੁਕਸਾਨ, ਜ਼ਮੀਨ ਹੇਠਲੇ ਪਾਣੀ ’ਚ ਖਾਰੇ ਪਾਣੀ ਦੇ ਮਿਸ਼ਰਣ, ਫਸਲਾਂ ਦੇ ਵਿਨਾਸ਼ ਅਤੇ ਸਮਾਜਿਕ-ਆਰਥਕ ਨਤੀਜਿਆਂ ਦੀ ਇਕ ਲੜੀ ਨਾਲ ਮਨੁੱਖੀ ਆਬਾਦੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਦੁਨੀਆ ਭਰ ਦੇ ਵਿਗਿਆਨੀ ਇਸ ਪ੍ਰਭਾਵ ਦੀ ਤੀਬਰਤਾ ਦਾ ਅੰਦਾਜਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਵੀ ਪੜ੍ਹੋ : ਵੱਡੀ ਗਿਣਤੀ 'ਚ ਸਮਾਜ ਸੇਵੀ 'ਆਪ' 'ਚ ਹੋਏ ਸ਼ਾਮਲ, ਭਗਵੰਤ ਮਾਨ ਨੇ ਕੀਤਾ ਸੁਆਗਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕੋਟਕਪੁਰਾ ਵਾਸੀ ਕਿਰਨਾ ਦੇ ਕਤਲ ਕੇਸ ’ਚ ਉਮਰ ਕੈਦ ਤੇ ਜੁਰਮਾਨਾ
NEXT STORY