ਫਰੀਦਕੋਟ (ਜ.ਬ.): ਵਧੀਕ ਸੈਸ਼ਨ ਜੱਜ ਰਜੀਵ ਕਾਲੜ ਦੀ ਅਦਾਲਤ ਨੇ ਆਪਣੇ ਇਕ ਫ਼ੈਸਲੇ ’ਚ ਕੋਟਕਪੂਰਾ ਦੇ ਇਕ ਨੌਜਵਾਨ ਨੂੰ ਕਤਲ ਕਰਨ ਦੇ ਦੋਸ਼ਾਂ ’ਚ ਸਜ਼ਾ ਤੇ ਜੁਰਮਾਨਾ ਅਦਾ ਕਰਨ ਦਾ ਹੁਕਮ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ 4 ਮਾਰਚ 2018 ਨੂੰ ਨਾਨਕ ਚੰਦ ਪੁੱਤਰ ਕ੍ਰਿਸ਼ਨ ਲਾਲ ਵਾਸੀ ਕੋਟਕਪੂਰਾ ਦੀ ਸ਼ਿਕਾਇਤ ਦੇ ਅਧਾਰ ’ਤੇ ਰਕੇਸ਼ ਕੁਮਾਰ ਉਰਫ ਬਿੰਦੂ ਪੁੱਤਰ ਨੰਦ ਲਾਲ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ : ਵੱਡੀ ਗਿਣਤੀ 'ਚ ਸਮਾਜ ਸੇਵੀ 'ਆਪ' 'ਚ ਹੋਏ ਸ਼ਾਮਲ, ਭਗਵੰਤ ਮਾਨ ਨੇ ਕੀਤਾ ਸੁਆਗਤ
ਨਾਨਕ ਚੰਦ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਦੋਸ਼ੀ ਰਕੇਸ਼ ਕੁਮਾਰ ਉਰਫ ਬਿੰਦੂ ਵਾਸੀ ਕੋਟਕਪੁਰਾ ਜਿਸਦੇ ਹੱਥ ’ਚ ਪਿਸਤੋਲ ਫੜਿਆ ਹੋਇਆ ਸੀ, ਮੇਰੇ ਘਰੋਂ ਨਿਕਲਿਆ, ਜਿਸ ਨੇ ਮੈਂਨੂੰ ਕਿਹਾ ਕਿ ਤੇਰੇ ਘਰਵਾਲੀ ਕਿਰਨਾ ਦਾ ਆਸ਼ਿਕ ਆਸੁ ਨਾਈ ਦੇ ਗੋਲੀ ਮਾਰ ਦਿੱਤੀ ਹੈ ਤੇ ਘਰਵਾਲੀ ਕਿਰਨਾ ਦਾ ਵੀ ਕੰਡਾ ਕੱਢ ਦਿੱਤਾ ਹੈ। ਇਸ ਤੋਂ ਬਾਅਦ ਉਸ ਨੇ ਮੈਨੂੰ ਧੱਕਾ ਮਾਰ ਕੇ ਆਪਣਾ ਮੋਟਰਸਾਈਕਲ ਬਾਈਪਾਸ ਵੱਲ ਭਜਾ ਕੇ ਲੈ ਗਿਆ ਹੈ। ਜਦ ਮੈਂ ਭਜ ਕੇ ਘਰ ਦੇ ਅੰਦਰ ਵੜਿਆ ਤਾਂ ਵੇਖਿਆ ਕਿ ਮੇਰੇ ਘਰਵਾਲੀ ਗੋਲੀਆਂ ਵੱਜਣ ਕਾਰਨ ਮੰਜੇ ’ਤੇ ਲਹੁ ਲੁਹਾਣ ਹੋਈ ਪਈ ਸੀ ਤੇ ਗੋਲੀਆਂ ਵੱਜਣ ਦੇ ਕਾਰਨ ਮੌਤ ਹੋ ਗਈ ਹੈ। ਅਦਾਲਤ ਨੇ ਦੋਨਾਂ ਧਿਰਾਂ ਦੀ ਬਹਿਸ ਸੁਨਣ ਉਪਰੰਤ ਰਕੇਸ਼ ਕੁਮਾਰ ਉਰਫ ਬਿੰਦੂ ਨੂੰ ਸ਼ਿਕਾਇਤਕਰਤਾ ਦੀ ਪਤਨੀ ਕਿਰਨਾ ਦੇ ਕਤਲ ਦਾ ਦੋਸ਼ੀ ਮੰਨਦਿਆਂ ਉਮਰ ਕੈਦ ਅਤੇ ਕੁਲ 17 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਚੰਡੀਗੜ੍ਹ ਸਮੇਤ ਪੰਜਾਬ 'ਚ 'ਭੂਚਾਲ' ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ
NEXT STORY