ਤਲਵੰਡੀ ਸਾਬੋ (ਮਨੀਸ਼) : ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਨੇੜੇ ਅੱਜ ਇੱਕ ਮੋਟਰਸਾਈਕਲ ਰੇਹੜੀ ਅਤੇ ਪਿੱਕਅੱਪ ਗੱਡੀ ਦੀ ਟੱਕਰ ਹੋਣ ਨਾਲ ਇੱਕ ਅੋਰਤਾਂ ਦੀ ਮੌਤ ਅਤੇ 6 ਲੋਕਾਂ ਦੇ ਜਖਮੀ ਹੋ ਗਏ ਹਨ। ਜ਼ਖਮੀਆਂ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਹੋਣ ਕਰਕੇ ਬਠਿੰਡਾ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਬਠਿੰਡਾ 'ਚ ਪਿਓ ਦੀ ਹੈਵਾਨੀਅਤ, ਗਲ ’ਚ ਕੱਪੜਾ ਪਾ ਧੂਹ-ਧੂਹ ਕੇ ਕੁੱਟੀ 8 ਸਾਲਾ ਮਾਸੂਮ ਧੀ
ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਪਿੰਡ ਜਗਾਰਾਮ ਤੀਰਥ ਤੋ ਨਰੇਗਾ ਮਜਦੂਰ ਆਪਣੀ ਮੋਟਰਸਾਈਕਲ ਰੇੜੀ ’ਤੇ ਸਵਾਰ ਹੋ ਕੇ ਬਣ ਵਿਭਾਗ ਦੇ ਬੂਟੇ ਲਗਾਉਣ ਲਈ ਜਾ ਰਹੇ ਸਨ ਤਾਂ ਜਦੋ ਉਹ ਸੜਕ ਪਾਰ ਕਰਨ ਲੱਗੇ ਤਾਂ ਰੋੜੀ ਚੱਲ ਤੋਂ ਆ ਰਹੀ ਪਿੱਕਅੱਪ ਗੱਡੀ ਉਸ ਨਾਲ ਟਕਰਾ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਸਾਰੇ ਲੋਕ ਜਖਮੀ ਹੋ ਗਈ ਜਿਨ੍ਹਾਂ ਨੂੰ ਪ੍ਰਾਈਵੇਟ ਅਤੇ ਸਹਾਰਾ ਕਲੱਬ ਦੀ ਐਬੂਲੈਂਸ ਰਾਹੀ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਈਆ ਗਿਆ। ਜ਼ਖਮੀਆਂ ਵਿੱਚ ਇੱਕ ਔਰਤ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦੋ ਕਿ ਦੋ ਵਿਅਕਤੀ ਦੀ ਹਾਲਤ ਗੰਭੀਰ ਹੋਣ ਕਰਕੇ ਬਠਿੰਡਾ ਰੈਫਰ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਹਾਦਸੇ ਬਾਰੇ ਦਸਦੇ ਹੋਏ ਸਰਕਾਰ ਤੋ ਜ਼ਖਮੀਆਂ ਦੀ ਮਦਦ ਕਰਨ ਦੀ ਮੰਗ ਕੀਤੀ ਹੈ
ਇਹ ਵੀ ਪੜ੍ਹੋ : 'ਨੇਤਾ ਜੀ ਸਤਿ ਸ੍ਰੀ ਅਕਾਲ' ’ਚ 'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ, ਸੁਣੋ ਤਿੱਖੇ ਸਵਾਲਾਂ ਦੇ ਜਵਾਬ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਲੁਧਿਆਣਾ 'ਚ ਗਰਮੀ ਦਾ ਕਹਿਰ, ਬਾਹਰ ਕਦਮ ਰੱਖਦੇ ਹੀ ਝੁਲਸਣ ਲੱਗੇ ਲੋਕ
NEXT STORY