ਮਾਨਸਾ, (ਸੰਦੀਪ ਮਿੱਤਲ)- ਸਿੱਖਿਆ ਮੰਤਰੀ ਵੱਲੋਂ ਪਟਿਆਲਾ ਵਿਖੇ ਲੱਗੇ ਪੱਕੇ ਮੋਰਚੇ ਵਿਚ ਆ ਕੇ ਕੀਤੇ ਵਾਅਦਿਆਂ ਤੋਂ ਮੁਕਰਨ ਕਾਰਨ ਅਧਿਆਪਕਾਂ ਦੁਆਰਾ ਆਪਣਾ ਸੰਘਰਸ਼ ਮੁਡ਼ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਇਥੇ ਕਾਂਗਰਸ ਪਾਰਟੀ ਦੀ ਜ਼ਿਲਾ ਪ੍ਰਧਾਨ ਮਨੋਜ ਬਾਲਾ ਦੇ ਘਰ ਅੱਗੇ ਸਿੱਖਿਆ ਮੰਤਰੀ ਦੀ ਅਰਥੀ ਫੂਕੀ ਗਈ। ®ਸਥਾਨਕ ਗੁਰਦੁਆਰਾ ਚੌਕ ਵਿਚ ਇਕੱਠੇ ਹੋਏ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਬਾਅਦ ਸ਼ਹਿਰ ਵਿਚ ਮੁਜ਼ਾਹਰਾ ਕਰਦੇ ਹੋਏ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਡਾ. ਮਨੋਜ ਬਾਲਾ ਦੇ ਘਰ ਅੱਗੇ ਧਰਨਾ ਦਿੱਤਾ ਗਿਆ।
®ਲੋਕਾਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਨਰਿੰਦਰ ਮਾਖਾ, ਗੁਰਪਿਆਰ ਕੋਟਲੀ, ਰਾਜਵਿੰਦਰ ਮੀਰ, ਦਰਸ਼ਨ ਅਲੀਸ਼ੇਰ ਅਤੇ ਅੰਮ੍ਰਿਤਪਾਲ ਗਰਗ ਨੇ ਕਿਹਾ ਕਿ ਵਾਅਦੇ ਕਰ ਕੇ ਮੁਕਰਨਾ ਕਾਂਗਰਸ ਪਾਰਟੀ ਦੇ ਆਗੂਆਂ ਦੀ ਫਿਤਰਤ ਬਣ ਚੁੱਕੀ ਹੈ। ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਸੱਤਾ ਵਿਚ ਆਏ ਪਰ ਇਕ ਮਹੀਨੇ ਵਿਚ ਨਸ਼ਾ ਖਤਮ ਕਰਨ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਹੁਣ ਸਿੱਖਿਆ ਮੰਤਰੀ ਨੇ ਪਟਿਆਲਾ ਵਿਖੇ ਅਧਿਆਪਕਾਂ ਦੇ ਧਰਨੇ ਵਿਚ ਆ ਕੇ ਬਦਲੀਅਾਂ ਰੱਦ ਕਰਨ, 5178 ਅਧਿਆਪਕਾਂ ਨੂੰ ਜਨਵਰੀ 2019 ਤੋਂ ਰੈਗੂਲਰ ਕਰਨ, ਐੱਸ. ਐੱਸ. ਏ., ਰਮਸਾ ਅਧਿਆਪਕਾਂ ਨੂੰ ਪੂਰੇ ਸਕੇਲਾਂ ’ਤੇ ਰੈਗੂਲਰ ਕਰਨ ਆਦਿ ਵਾਅਦੇ ਕੀਤੇ ਸਨ ਪਰ ਲਗਭਗ ਇਕ ਮਹੀਨੇ ਬਾਅਦ ਉਹ ਵੀ ਆਪਣੇ ਵਾਅਦਿਆਂ ਤੋਂ ਮੁਕਰ ਗਏ।
ਇਸ ਲਈ ਹੁਣ ਅਧਿਆਪਕਾਂ ਨੂੰ ਦੁਬਾਰਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਅਧਿਆਪਕ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ 3 ਫਰਵਰੀ ਨੂੰ ਪਟਿਆਲਾ ਵਿਖੇ ਵੱਡਾ ਐਕਸ਼ਨ ਕੀਤਾ ਜਾਵੇਗਾ।
®®ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਜਗਦੇਵ ਸਿੰਘ ਬੈਣੀ ਬਾਘਾ, ਜਲ ਅਤੇ ਸੈਨੀਟੇਸ਼ਨ ਦੇ ਮੱਖਣ ਉੱਡਤ, ਸੀ. ਪੀ. ਆਈ. ਐੱਮ. ਐੱਲ. (ਲਿਬਰੇਸ਼ਨ) ਦੇ ਅਮਰੀਕ ਸਮਾਓ, ਸਿੱਖਿਆ ਬਚਾਓ ਮੰਚ ਵੱਲੋਂ ਇੰਦਰਜੀਤ ਡੇਲੂਆਣਾ, ਖੁਸ਼ਬਿੰਦਰ ਬਰਾਡ਼ ਅਤੇ ਮੋਰਚੇ ਵੱਲੋਂ ਕਰਮਜੀਤ ਤਾਮਕੋਟ, ਹਰਦੀਪ ਸਿੱਧੂ, ਪਰਮਿੰਦਰ ਮਾਨਸਾ, ਕੁਲਦੀਪ ਕੌਰ ਆਦਿ ਨੇ ਸੰਬੋਧਨ ਕੀਤਾ।
ਬਠਿੰਡਾ, (ਜ.ਬ.)-ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਵਿਚ ਅਧਿਆਪਕਾਂ ਨੇ ਵਿੱਤ ਮੰਤਰੀ ਦਫਤਰ ਨਜ਼ਦੀਕ ਸਿੱਖਿਆ ਮੰਤਰੀ ਦੀ ਅਰਥੀ ਫੂਕ ਕੇ ਲੋਹਡ਼ੀ ਦਾ ਤਿਉਹਾਰ ਮਨਾਇਆ। ਇਸ ਮੌਕੇ ਅਧਿਆਪਕਾਂ ਨੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੂਬਾ ਕਨਵੀਨਰ ਜਗਸੀਰ ਸਹੋਤਾ, ਜ਼ਿਲਾ ਕਨਵੀਨਰ ਲਸ਼ਮਣ ਸਿੰਘ ਮਲੂਕਾ, ਪ੍ਰਿਤਪਾਲ ਸਿੰਘ, ਜਗਪਾਲ ਸਿੰਘ ਬੰਗੀ, ਬੇਅੰਤ ਸਿੰਘ ਫੂਲੇਵਾਲਾ, ਅਸ਼ਵਨੀ ਕੁਮਾਰ, ਸਰਬਜੀਤ ਸਿੰਘ ਆਦਿ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ 1 ਦਸੰਬਰ ਨੂੰ ਅਧਿਆਪਕਾਂ ਦੇ ਪੱਕੇ ਮੋਰਚੇ ਵਿਚ ਪਹੁੰਚ ਕੇ ਭਰੋਸਾ ਦਿੱਤਾ ਗਿਅਾ। ਇਸ ਮੌਕੇ ਸਿਕੰਦਰ ਧਾਲੀਵਾਲ, ਅਮਰਜੀਤ ਹਨੀ ਕਿਰਤੀ ਕਿਸਾਨ ਯੂਨੀਅਨ, ਭਾਕਿਯੂ ਉਗਰਾਹਾਂ ਦੇ ਸ਼ਿੰਗਾਰਾ ਸਿੰਘ ਮਾਨ, ਦਰਸ਼ਨ ਮੌਡ਼, ਪੈਨਸ਼ਨਰਜ਼ ਐਸੋ. ਅਤੇ ਹੋਰ ਸਹਿਯੋਗੀ ਸੰਗਠਨਾਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ।
ਨਾਜਾਇਜ਼ ਸ਼ਰਾਬ ਦੀਅਾਂ 36 ਬੋਤਲਾਂ ਬਰਾਮਦ
NEXT STORY