ਮਾਲੇਰਕੋਟਲਾ (ਜ਼ਹੂਰ)-ਜ਼ਿਲਾ ਮੈਜਿਸਟ੍ਰੇਟ ਵਿਰਾਜ ਐੱਸ. ਤਿੜਕੇ ਨੇ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪ੍ਰੀਗੈਬਾਲਿਨ ਦਵਾਈ ਦੀ 75 ਐੱਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਵੇਚਣ ’ਤੇ ਪਾਬੰਦੀ ਲਗਾਈ ਹੈ। ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਆਮ ਲੋਕਾਂ ਵੱਲੋਂ ਗਲਤ ਵਰਤੋਂ ਕੀਤੀ ਜਾਂਦੀ ਹੈ। ਜ਼ਿਲੇ ’ਚ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ ਉਕਤ ਕੈਪਸੂਲਾਂ ਦੀ ਦਵਾਈ ਦੀ ਮੁਕੰਮਲ ਤੌਰ ’ਤੇ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਪ੍ਰੀਗੈਬਾਲਿਨ ਦਾ ਕੈਪਸੂਲ ਜੇ ਕੋਈ ਡਾਕਟਰ ਕਿਸੇ ਮਰੀਜ਼ ਨੂੰ ਲਿਖਦਾ ਹੈ ਤਾਂ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਅਸਲ ਪ੍ਰੀਸਕ੍ਰਿਪਸ਼ਨ ਸਲਿਪ ’ਤੇ ਆਪਣੀ ਮੋਹਰ ਲਗਾਈ ਜਾਵੇ ਅਤੇ ਮੈਡੀਸਨ ਦੇਣ ਦੀ ਮਿਤੀ ਦਰਜ ਕੀਤੀ ਜਾਵੇ। ਇਹ ਹੁਕਮ 31 ਮਈ 2026 ਤੱਕ ਲਾਗੂ ਰਹੇਗਾ ।
ਵੱਡਾ ਹਾਦਸਾ : ਪੰਜਾਬ ਦੇ ਸ਼ਰਧਾਲੂਆਂ ਦੀ ਵ੍ਰਿੰਦਾਵਨ 'ਚ ਪਲਟੀ ਕਿਸ਼ਤੀ, 9 ਦੀ ਮੌਤ ; ਕਈ ਲਾਪਤਾ
NEXT STORY