ਬੁਢਲਾਡਾ (ਬਾਂਸਲ)— ਪਿਛਲੇ ਦਿਨੀਂ ਦਿੱਲੀ ਦੇ ਯੰਤਰ-ਮੰਤਰ ਵਿਖੇ ਕੁਝ ਲੋਕਾਂ ਵਲੋਂ ਬਾਬਾ ਭੀਮ ਰਾਓ ਅੰਬੇਦਕਰ ਵਲੋਂ ਲਿਖੇ ਸੰਵਿਧਾਨ ਦੀਆਂ ਕਾਪੀਆਂ ਸਾੜਨ ਦੇ ਰੋਸ ਵਜੋਂ ਸੰਵਿਧਾਨ ਬਚਾਓ ਸੰਘਰਸ਼ ਕਮੇਟੀ ਦੀ ਇਕ ਮੀਟਿੰਗ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਦੀਪ ਸ਼ੀਮਾਰ ਅਤੇ ਮਾ.ਜਨਕ ਰਾਜ ਨੇ ਕਿਹਾ ਕਿ ਸੰਵਿਧਾਨ ਵਿਰੋਧੀ ਲੋਕਾਂ ਵਲੋਂ ਕਾਪੀਆਂ ਸਾੜਨ ਦੀ ਘਟਨਾ ਐੱਸ.ਸੀ.ਐੱਸ.ਟੀ. ਲੋਕਾਂ ਲਈ ਬਹੁਤ ਹੀ ਦੁਖਦਾਈ ਹੈ। ਉਨ੍ਹਾਂ ਨੇ ਕਿਹਾ ਕਿ ਕਾਪੀਆਂ ਸਾੜਨ ਵਾਲੇ ਲੋਕਾਂ ਨੂੰ ਵਧ ਤੋਂ ਵਧ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਹ ਇਕ ਗੈਰ-ਕਾਨੂੰਨੀ ਕੰਮ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪਿਛੜੇ ਵਰਗ ਦੇ ਲੋਕਾਂ ਤੇ ਹੋ ਰਹੇ ਘਿਣਾਉਣੇ ਜ਼ੁਰਮ ਰੋਕੇ ਜਾਣ ਨਹੀਂ ਤੇ ਆਉਣ ਵਾਲੇ ਸਮੇਂ 'ਚ ਇਨ੍ਹਾਂ ਜ਼ੁਰਮਾਂ ਦੇ ਸਿੱਟਿਆਂ ਦੀ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਮਾਸਟਰ ਵਿਜੈ ਕੁਮਾਰ, ਮਾਸਟਰ ਦਰਸ਼ਨ ਸਿੰਘ ਮੱਲ ਸਿੰਘ ਵਾਲਾ, ਆਦਿ ਹਾਜ਼ਰ ਸਨ।
ਭਾਰਤ ਦੀ ਇਕ ਇੰਚ ਜ਼ਮੀਨ ਵੀ ਦੁਸ਼ਮਣ ਕੋਲ ਨਾ ਜਾਵੇ : ਰੱਖਿਆ ਮੰਤਰੀ (ਵੀਡੀਓ)
NEXT STORY