ਅਬੋਹਰ (ਸੁਨੀਲ) - 2 ਹਫਤੇ ਪਹਿਲਾਂ ਘਰੋਂ ਲਾਪਤਾ ਹੋਏ ਇਲੈਕਟ੍ਰੀਸ਼ੀਅਨ ਵਿਜੇ ਸ਼ਰਮਾ ਗਲੀ ਨੰ. 1 ਬੀ. ਵਾਸੀ ਦੀ ਲਾਸ਼ ਰਾਏਸਿੰਘ ਨਗਰ (ਰਾਜਸਥਾਨ) ਨੇੜਿਓਂ ਲੰਘਦੀ ਨਹਿਰ ’ਚੋਂ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਵਰਣਨਯੋਗ ਹੈ ਕਿ ਗਲੀ ਨੰ. 1 ਬੀ. ਵਾਸੀ ਕਰੀਬ 40 ਸਾਲਾ ਬਿਜਲੀ ਮਕੈਨਿਕ ਵਿਜੇ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਆਰਥਕ ਤੰਗੀ ਕਾਰਣ ਮਾਨਸਿਕ ਰੂਪ ਤੋਂ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਣ ਲਗਭਗ 12 ਦਿਨ ਪਹਿਲਾਂ ਉਹ ਅਚਾਨਕ ਆਪਣੇ ਘਰੋਂ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਜੋਤੀ ਨੇ ਉਸ ਦੀ ਲਾਪਤਾ ਹੋਣ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਰਾਏਸਿੰਘ ਨਗਰ ਦੇ ਨੇੜੇ ਨਹਿਰ ’ਚੋਂ ਉਸ ਦੀ ਲਾਸ਼ ਬਰਾਮਦ ਹੋਣ ’ਤੇ ਉਸ ਦੀ ਜੇਬ ’ਚੋਂ ਮਿਲੇ ਕਾਗਜ਼ਾਂ ਦੇ ਆਧਾਰ ’ਤੇ ਰਾਜਸਥਾਨ ਪੁਲਸ ਨੇ ਅਬੋਹਰ ’ਚ ਉਸ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਤਾਂ ਮ੍ਰਿਤਕ ਦੀ ਪਤਨੀ ਜੋਤੀ ਨੇ ਆਪਣੇ ਪਰਿਵਾਰ ਵਾਲਿਆਂ ਸਮੇਤ ਰਾਏਸਿੰਘ ਨਗਰ ’ਚ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ। ਲਾਸ਼ ਦੀ ਹਾਲਤ ਕਾਫੀ ਖਰਾਬ ਹੋਣ ਕਾਰਣ ਸ਼ਨੀਵਾਰ ਨੂੰ ਉਸ ਦਾ ਅੰਤਿਮ ਸੰਸਕਾਰ ਰਾਏਸਿੰਘ ਨਗਰ ’ਚ ਕੀਤਾ ਗਿਆ।
ਬੇਰੁਜ਼ਗਾਰ ਬੀ.ਐੱਡ. ਅਧਿਆਪਕਾਂ ਦਾ ਪੱਕਾ ਧਰਨਾ 162ਵੇਂ ਦਿਨ 'ਚ ਦਾਖ਼ਲ
NEXT STORY