ਲੁਧਿਆਣਾ (ਖੁਰਾਨਾ)- ਮਹਾਨਗਰ ਦੇ ਗਿੱਲ ਰੋਡ ਸਥਿਤ ਗੋਬਿੰਦਪੁਰਾ ਇਲਾਕੇ 'ਚ ਸਾਈਕਲ ਮਾਰਕੀਟ 'ਚ ਇਕ ਚਾਹ ਦੀ ਦੁਕਾਨ 'ਤੇ ਗੈਸ ਸਿਲੰਡਰ ਅਤੇ ਫਰਿੱਜ ਦਾ ਕੰਪ੍ਰੈਸਰ ਫਟ ਜਾਣ ਕਾਰਨ ਭਿਆਨਕ ਵਿਸਫੋਟ ਹੋ ਗਿਆ ਤੇ ਅੱਗ ਲੱਗ ਗਈ। ਇਸ ਅੱਗ ਕਾਰਨ 5 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਅਤੇ ਕਈ ਵਾਹਨ ਸੜ ਕੇ ਸੁਆਹ ਹੋ ਗਏ।
ਇਹ ਵੀ ਪੜ੍ਹੋ- ਸਕੂਲਾਂ ਦੀ ਵੱਡੀ ਨਾਲਾਇਕੀ, ਬੋਰਡ ਪ੍ਰੀਖਿਆ ਦੇਣ ਤੋਂ ਵਾਂਝੇ ਰਹਿ ਸਕਦੇ ਨੇ 5ਵੀਂ ਅਤੇ 8ਵੀਂ ਦੇ ਵਿਦਿਆਰਥੀ
ਜਾਣਕਾਰੀ ਮੁਤਾਬਕ ਇਹ ਹਾਦਸਾ ਸਿਲੰਡਰ 'ਚੋਂ ਗੈਸ ਲੀਕ ਹੋਣ ਕਾਰਨ ਹੋਇਆ ਹੈ। ਦੁਕਾਨਦਾਰ ਰਾਜੇਸ਼ ਕੁਮਾਰ ਉਰਫ਼ ਰਾਜੂ ਗੈਸ 'ਤੇ ਚਾਹ ਦਾ ਪਤੀਲਾ ਰੱਖ ਕੇ ਕਿਸੇ ਹੋਰ ਗਾਹਕ ਨੂੰ ਚਾਹ ਦੇਣ ਗਿਆ ਤਾਂ ਇਸ ਦੌਰਾਨ ਗੈਸ ਸਿਲੰਡਰ ਲੀਕ ਹੋਣ ਕਾਰਨ ਵਿਸਫੋਟ ਹੋ ਗਿਆ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਅੱਗ ਬੁਝਾਉਣ ਦੇ ਕਾਫ਼ੀ ਯਤਨ ਕੀਤੇ ਪਰ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ 5 ਲੋਕਾਂ ਨੂੰ ਆਪਣੀ ਚਪੇਟ 'ਚ ਲੈ ਲਿਆ। ਇਸ ਦੌਰਾਨ 2 ਮੋਟਰਸਾਈਕਲ, 1 ਸਕੂਟਰ ਅਤ 1 ਐਕਟਿਵਾ ਵੀ ਸੜ ਕੇ ਸੁਆਹ ਹੋ ਗਏ।
ਇਹ ਵੀ ਪੜ੍ਹੋ- ''ਮੈਂ ਕਾਨੂੰਨ ਨੂੰ ਨਹੀਂ ਮੰਨਦਾ'' ਕਹਿ ਕੇ 17 ਸਾਲਾ ਮੁੰਡੇ ਦਾ ਕੀਤਾ ਵਿਆਹ, ਪਿਓ-ਦਾਦੇ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਭਰਤੀ ਕਰਵਾਇਆ। ਇਸ ਹਾਦਸੇ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਤਾਂ ਮੌਕੇ 'ਤੇ ਪਹੁੰਚ ਕੇ ਟੀਮ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਉਨ੍ਹਾਂ ਨੇ ਅੰਦਰ ਪਏ ਦੋ ਹੋਰ ਸਿਲੰਡਰ ਬਾਹਰ ਕੱਢ ਲਏ, ਨਹੀਂ ਤਾਂ ਹਾਦਸਾ ਹੋਰ ਭਿਆਨਕ ਰੂਪ ਧਾਰਨ ਕਰ ਸਕਦਾ ਸੀ।
ਇਹ ਵੀ ਪੜ੍ਹੋ- ਪਲਾਸਟਿਕ ਡੋਰ ਨੇ ਵੱਢਿਆ ਨੌਜਵਾਨ ਦਾ ਗਲਾ, ਤੜਫਦਾ ਰਿਹਾ ਪਰ ਕਿਸੇ ਨੇ ਨਹੀਂ ਕੀਤੀ ਮਦਦ
ਮੌਕੇ 'ਤੇ ਪਹੁੰਚੇ ਥਾਣਾ ਡਿਵੀਜ਼ਨ -6 ਦੀ ਐੱਸ.ਐੱਚ.ਓ. ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਦੁਕਾਨ 'ਚ ਪਈ ਫਰਿੱਜ ਦੇ ਕੰਪ੍ਰੈਸਰ ਦੇ ਫਟਣ ਕਾਰਨ ਹੀ ਅੱਗ ਲੱਗੀ ਸੀ, ਜਿਸ ਨੇ ਸਿਲੰਡਰ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ।
ਇਹ ਵੀ ਪੜ੍ਹੋ- ਇਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰਿਆ 'ਕੁੱਲ੍ਹੜ ਪਿੱਜ਼ਾ ਕਪਲ', ਨਿਹੰਗ ਸਿੰਘਾਂ ਨੇ ਦੁਕਾਨ ਨੂੰ ਪਾਇਆ ਘੇਰਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਜੀਲੈਂਸ ਬਿਊਰੋ ਨੇ ਵਕੀਲ ਨੂੰ ਕੀਤਾ ਗ੍ਰਿਫ਼ਤਾਰ, CM ਮਾਨ ਦੀ ਹੈਲਪਲਾਈਨ 'ਤੇ ਮਿਲੀ ਸੀ ਸ਼ਿਕਾਇਤ
NEXT STORY