ਤਪਾ ਮੰਡੀ (ਸ਼ਾਮ,ਗਰਗ) : ਦੀਵਾਲੀ ਦੀ ਰਾਤ ਇਥੋਂ ਪੰਜ ਕਿਲੋਮੀਟਰ ਦੂਰ ਪਿੰਡ ਦਰਾਕਾ ਵਿਖੇ ਗੈਸ ਸਿਲੰਡਰ ਦੀ ਪਾਈਪ ਨੂੰ ਅੱਗ ਲੱਗਣ ਕਾਰਨ ਘਰ ਦਾ ਮੁਖੀ ਅਤੇ ਪੋਤਾ ਅੱਗ ਦੀ ਲਪੇਟ 'ਚ ਆ ਜਾਣ ਕਾਰਨ ਝੁਲ ਗਏ। ਇਸ ਦੌਰਾਨ ਜਦ ਇਕ ਨੌਜਵਾਨ ਬਚਾਉਣ ਲਈ ਕੰਧ ਟੱਪ ਕੇ ਆਉਣ ਲੱਗਾ ਤਾਂ ਉਸ ਦੀ ਲੱਤ ਫਰੈਕਚਰ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ਦੀਵਾਲੀ ਦੀ ਰਾਤ ਕੋਈ 8 ਵਜੇ ਦੇ ਕਰੀਬ ਔਰਤਾਂ ਗੈਸ 'ਤੇ ਰੋਟੀਆਂ ਪਕਾ ਰਹੀਆਂ ਸਨ ਤਾਂ ਅਚਾਨਕ ਗੈਸ ਸਿਲੰਡਰ ਦੀ ਪਾਈਪ ਲੀਕੇਜ ਹੋਣ ਕਾਰਨ ਅੱਗ ਲੱਗ ਗਈ ਤਾਂ ਕੋਲ ਖੜ੍ਹੇ ਘਰ ਦੇ ਮੁੱਖੀ ਗੰਢਾ ਸਿੰਘ ਪੁੱਤਰ ਬਾਘ ਸਿੰਘ ਸਾਬਕਾ ਪੰਚ ਅਤੇ ਉਸ ਦਾ ਪੋਤਾ ਬਲਜੋਤ ਸਿੰਘ ਪੁੱਤਰ ਚਮਕੀਲਾ ਸਿੰਘ ਅੱਗ ਦੀ ਲਪੇਟ 'ਚ ਆ ਗਏ ਪਰ ਗੰਢਾ ਸਿੰਘ ਜ਼ਿਆਦਾ ਝੁਲਸਿਆਂ ਗਿਆ ਜਦ ਘਟਨਾ ਹੋਈ ਤਾਂ ਗੁਆਂਢ 'ਚ ਹੀ ਰਹਿੰਦਾ ਲੜਕਾ ਘਰ ਦੀ ਕੰਧ ਟੱਪ ਕੇ ਆਉਣ ਲੱਗਾ ਤਾਂ ਡਿੱਗ ਕੇ ਲੱਤ ਫਰੈਕਚਰ ਕਰਵਾ ਬੈਠਾ ਅਤੇ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋ ਗਿਆ। ਇਸ ਮੌਕੇ ਗੰਢਾ ਸਿੰਘ ਨੂੰ ਮਿੰਨੀ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤਪਾ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਏਮਜ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ।
ਇਸ ਘਟਨਾ 'ਚ ਹੋਰ ਵੀ ਘਰ ਦਾ ਸਮਾਨ ਨੁਕਸਾਨਿਆ ਗਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਸਰਪੰਚ ਹਰਪ੍ਰੀਤ ਕੌਰ ਦੇ ਪਤੀ ਅਮਨਦੀਪ ਸਿੰਘ ਵੀ ਮੌਕੇ 'ਤੇ ਪਹੁੰਚ ਗਏ। ਇਸ ਮੌਕੇ ਹਾਜ਼ਰ ਹਰਦੀਪ ਸਿੰਘ ਪ੍ਰੈੱਸ ਸਕੱਤਰ ਭਾਕਿਯੂ, ਆਤਮਾ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ, ਹਰਬੰਸ ਸਿੰਘ, ਸੁਖਦੇਵ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦਿੱਤਾ ਜਾਵੇ।
ਪੰਜਾਬ ਵਿਚ ਜਾਰੀ ਹੋਈ ਐਡਵਾਈਜ਼ਰੀ, ਜੇ ਨਜ਼ਰ ਆਉਣ ਇਹ ਲੱਛਣ ਤਾਂ ਰਹੋ ਸਾਵਧਾਨ
NEXT STORY