ਮੋਹਾਲੀ (ਸੰਦੀਪ) : 9 ਦਿਨਾਂ ਤੋਂ ਜ਼ਿੰਦਗੀ ਦੀ ਲੜਾਈ ਲੜ ਰਹੇ ਮਾਸੂਮ ਦਿਲਪ੍ਰੀਤ ਦੀ ਆਖ਼ਿਰਕਾਰ ਵੀਰਵਾਰ ਦੁਪਹਿਰ ਨੂੰ ਪੀ.ਜੀ.ਆਈ. ’ਚ ਇਲਾਜ ਦੌਰਾਨ ਮੌਤ ਹੋ ਗਈ। ਡਾਕਟਰਾਂ ਦੀ ਟੀਮ ਉਸ ਦੇ ਸਿਰ ’ਤੇ ਲੱਗੀ ਗੰਭੀਰ ਸੱਟ ਦਾ ਇਲਾਜ ਕਰਨ ’ਚ ਲੱਗੀ ਹੋਈ ਸੀ। ਬੁੱਧਵਾਰ ਨੂੰ ਹੀ ਦਿਲਪ੍ਰੀਤ ਨੂੰ ਅਗਲੇਰੇ ਇਲਾਜ ਲਈ ਪੀ.ਆਈ.ਜੀ. ’ਚ ਰੈਫਰ ਕੀਤਾ ਗਿਆ ਸੀ।
ਦਿਲਪ੍ਰੀਤ ਦੇ ਪਰਿਵਾਰ ਸਮੇਤ ਪੂਰਾ ਪਿੰਡ ਉਸ ਦੀ ਤੰਦਰੁਸਤੀ ਲਈ ਅਰਦਾਸਾਂ ਕਰ ਰਿਹਾ ਸੀ। ਚੌਕਸੀ ਵਜੋਂ ਪੂਰੇ ਪਿੰਡ ’ਚ ਭਾਰੀ ਪੁਲਸ ਤਾਇਨਾਤ ਕੀਤੀ ਗਈ ਸੀ। ਦਿਲਪ੍ਰੀਤ ਦੀਆਂ ਅੱਖਾਂ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ ਸੀ, ਘਟਨਾ ’ਚ ਛਾਤੀ ’ਚ ਚਾਕੂ ਨਾਲ ਵਾਰ ਕੀਤੇ ਜਾਣ ਕਾਰਨ ਦਿਲਪ੍ਰੀਤ ਦੇ ਦੋਸਤ ਦਮਨ ਦੀ ਮੌਕੇ ’ਤੇ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਮਾਮੂਲੀ ਝਗੜੇ ਕਾਰਨ 6 ਮੁਲਜ਼ਮਾਂ ਨੇ ਅਚਾਨਕ ਹੀ ਦੋਵਾਂ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਸੀ। ਪੁਲਸ ਨੇ ਹੁਣ ਤੱਕ ਇਸ ਮਾਮਲੇ ’ਚ ਇਕ ਨਾਬਾਲਗ ਸਮੇਤ ਕੁੱਲ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ 2 ਹੋਰ ਮੁਲਜ਼ਮਾਂ ਦੀ ਭਾਲ ਜਾਰੀ ਹੈ। ਫੇਜ਼-8 ਥਾਣਾ ਪੁਲਸ ਨੇ ਮ੍ਰਿਤਕ ਦਮਨ ਦੇ ਪਿਤਾ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ- ਡਿਊਟੀ ਤੋਂ ਗ਼ੈਰ-ਹਾਜ਼ਰ ਰਹਿਣ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ, 5 ਅਧਿਕਾਰੀਆਂ ਦੀ ਹੋ ਗਈ 'ਛੁੱਟੀ'
ਇਹ ਹੈ ਮਾਮਲਾ
ਜਾਣਕਾਰੀ ਅਨੁਸਾਰ ਬੀਤੀ 13 ਨਵੰਬਰ ਦੀ ਸ਼ਾਮ ਨੂੰ ਪਿੰਡ ਕੁੰਬੜਾ ਵਿਖੇ ਬਾਈਕ ’ਤੇ ਆਏ ਦੋ ਨੌਜਵਾਨਾਂ ਦਾ ਸਾਈਕਲ ’ਤੇ ਜਾ ਰਹੇ ਤਿੰਨ ਨੌਜਵਾਨਾਂ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਇਸ ’ਤੇ ਉਨ੍ਹਾਂ ਤਿੰਨੇ ਨੌਜਵਾਨਾਂ ਨੇ ਉੱਥੇ ਨੇੜੇ ਹੀ ਬੈਠੇ ਦਮਨ ਤੇ ਦਿਲਪ੍ਰੀਤ ਨੂੰ ਬੁਲਾ ਲਿਆ ਸੀ। ਦਮਨ ਤੇ ਦਿਲਪ੍ਰੀਤ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਸਮਝਾ ਕੇ ਭੇਜ ਦਿੱਤਾ ਸੀ। ਪਰ ਬਾਈਕ ਸਵਾਰ ਨੌਜਵਾਨ ਕੁਝ ਸਮੇਂ ਬਾਅਦ ਹੋਰ ਸਾਥੀਆਂ ਨਾਲ ਉੱਥੇ ਪਹੁੰਚੇ।
ਉਨ੍ਹਾਂ ਸਾਰਿਆਂ ਨੇ ਦਮਨ ਤੇ ਦਿਲਪ੍ਰੀਤ ਨੂੰ ਘੇਰ ਕੇ ਦਮਨ ਦੀ ਛਾਤੀ ਤੇ ਦਿਲਪ੍ਰੀਤ ਦੇ ਸਿਰ ’ਤੇ ਚਾਕੂ ਨਾਲ ਵਾਰ ਕਰ ਕੇ ਲਹੂ-ਲੁਹਾਨ ਕਰ ਦਿੱਤਾ। ਵਾਰਦਾਤ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ ਸਨ। ਗੰਭੀਰ ਹਾਲਤ ’ਚ ਦਮਨ ਤੇ ਦਿਲਪ੍ਰੀਤ ਨੂੰ ਤੁਰੰਤ ਇਲਾਜ ਲਈ ਸੈਕਟਰ-69 ਦੇ ਗ੍ਰੇਸ਼ੀਅਨ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਦਮਨ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਦਿਲਪ੍ਰੀਤ ਦਾ 8 ਦਿਨਾਂ ਤੱਕ ਪਾਰਕ ਗ੍ਰੇਸ਼ੀਅਨ ਹਸਪਤਾਲ ’ਚ ਇਲਾਜ ਚੱਲਣ ਤੋਂ ਬਾਅਦ ਉਸ ਨੂੰ ਬੁੱਧਵਾਰ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ 'ਚ ਲੈ ਲਈ 15,00,000 ਦੀ ਰਿਸ਼ਵਤ, ਫ਼ਿਰ ਰੱਦ ਹੋ ਗਏ ਕਾਗਜ਼, ਹੁਣ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਰ ਦਾ ਫਟ ਗਿਆ ਟਾਇਰ, ਬੇਕਾਬੂ ਹੋ ਕੇ ਕੋਠੀ ਨਾਲ ਜਾ ਟਕਰਾਈ, ਵਾਲ-ਵਾਲ ਬਚਿਆ ਡਰਾਈਵਰ
NEXT STORY