ਅਬੋਹਰ, (ਸੁਨੀਲ, ਰਹੇਜਾ)– ਬੀਤੇ ਦਿਨੀਂ ਸ਼ੱਕੀ ਹਾਲਾਤ ’ਚ ਗੁੰਮ ਹੋਏ ਪਿੰਡ ਦੋਦਾ ਵਾਸੀ ਇਕ ਮਕੈਨਿਕ ਦੀ ਲਾਸ਼ ਅੱਜ ਲੰਬੀ ਮਾਈਨਰ ਦੇ ਨੇਡ਼ੇ ਬਰਾਮਦ ਹੋਈ ਹੈ। ਥਾਣਾ ਬਹਾਵਵਾਲਾ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਕਰੀਬ 21 ਸਾਲਾ ਗੁਰਸੇਵਕ ਸਿੰਘ ਦੇ ਪਿਤਾ ਬਸਨ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਪਿੰਡ ਖੈਰਪੁਰ ’ਚ ਹੀ ਮੋਟਰਸਾਈਕਲ ਮਕੈਨਿਕ ਦਾ ਕੰਮ ਕਰਦਾ ਸੀ ਅਤੇ ਵੀਰਵਾਰ ਸਵੇਰੇ ਉਹ ਰੋਜ਼ ਦੀ ਤਰ੍ਹਾਂ ਘਰ ਤੋਂ ਦੁਕਾਨ ’ਤੇ ਗਿਆ ਸੀ ਪਰ ਵਾਪਿਸ ਨਹੀਂ ਆਇਆ, ਜਿਸ ’ਤੇ ਉਨ੍ਹਾਂ ਨੇ ਗੁਰਸੇਵਕ ਦੀ ਭਾਲ ਸ਼ੁਰੂ ਕਰਦੇ ਹੋਏ ਇਸਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਅੱਜ ਸ਼ੁੱਕਰਵਾਰ ਨੂੰ ਉਸਦੀ ਲਾਸ਼ ਪਿੰਡ ਭਾਗੂ ਤੇ ਕੁਲਾਰ ਵਿਚਕਾਰ ਲੰਘਣ ਵਾਲੀ ਲੰਬੀ ਮਾਈਨਰ ਦੀਆਂ ਪਟਰੀਆਂ ’ਤੇ ਮਿਲੀ, ਜਦਕਿ ਉਸਦਾ ਮੋਬਾਈਲ, ਨਕਦੀ ਤੇ ਮੋਟਰਸਾਈਕਲ ਗਾਇਬ ਸੀ। ਥਾਣਾ ਬਹਾਵਵਾਲਾ ਪੁਲਸ ਨੇ ਲਾਸ਼ ਨੂੰ ਮੋਰਚਰੀ ’ਚ ਰਖਵਾਉਂਦੇ ਹੋਏ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਾਕਾਬੰਦੀ ਕਰ ਕੇ ਥਾਣਾ ਸਿਟੀ ਪੁਲਸ ਨੇ ਵਾਹਨਾਂ ਦੀ ਕੀਤੀ ਚੈਕਿੰਗ
NEXT STORY