ਫਿਰੋਜ਼ਪੁਰ, (ਕੁਮਾਰ)— ਇਥੇ ਇਕ ਨਵ ਵਿਆਹੁਤਾ ਅਣਪਛਾਤੀ ਲੜਕੀ, ਜਿਸਦੀਆਂ ਬਾਹਾਂ 'ਚ ਚੂੜਾ ਪਾਇਆ ਹੋਇਆ ਹੈ, ਦੀ ਲਾਸ਼ ਨਹਿਰ 'ਚੋਂ ਮਿਲਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਇਹ ਲਾਸ਼ ਪੰਜਾਬ 'ਚੋਂ ਰੁੜ ਕੇ ਬੀਤੀ 29 ਅਪ੍ਰੈਲ ਨੂੰ ਥਾਣਾ ਹਿੰਦੂ ਮੱਲ ਕੋਟ ਦੇ ਏਰੀਆ 'ਚ ਪਹੁੰਚੀ ਸੀ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਥਾਣਾ ਹਿੰਦੂ ਮੱਲ ਕੋਟ ਦੀ ਪੁਲਸ ਵੱਲੋਂ ਪੋਸਟਮਾਰਟਮ ਕਰਵਾਉਣ ਉਰਪੰਤ ਕਾਰਵਾਈ ਕੀਤੀ ਗਈ ਹੈ। ਪੁਲਸ ਵੱਲੋਂ ਇਸ ਲਾਸ਼ ਦੀ ਪਛਾਣ ਲਈ ਇਕ ਆਡੀਓ ਸਮੇਤ ਫੋਟੋਆਂ ਸੋਸ਼ਲ ਮੀਡੀਆ 'ਤੇ ਵੀ ਪਾਈਆਂ ਗਈਆਂ ਹਨ। ਪੁਲਸ ਵਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਜਦੋਂ ਬਿੱਟੂ ਸਾਹਮਣੇ ਬੋਲੇ ਆਸ਼ੂ 'ਸਾਨੂੰ ਨਾ ਪਾਓ ਵੋਟ'
NEXT STORY