ਅਬੋਹਰ (ਸੁਨੀਲ)- ਲਾਈਨ ਪਾਰ ਖੇਤਰ ਆਰੀਆ ਨਗਰ ’ਚ ਆਪਣੀ ਨਾਬਾਲਗ ਧੀ ਨਾਲ ਹੋ ਰਹੀ ਛੇੜਛਾੜ ਦਾ ਵਿਰੋਧ ਕਰਨਾ ਇਕ ਮਹਿਲਾ ਨੂੰ ਉਸ ਸਮੇਂ ਭਾਰੀ ਪਿਆ ਜਦੋਂ ਨੌਜਵਾਨਾਂ ਨੇ ਨਾਬਾਲਗ ਦੀ ਮਾਂ 'ਤੇ ਕਾਪੇ ਨਾਲ ਹਮਲਾ ਕਰ ਜ਼ਖ਼ਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਇਲਾਜ ਅਧੀਨ ਔਰਤ ਨੇ ਦੱਸਿਆ ਕਿ ਉਸ ਦੀ ਇਕ ਨਾਬਾਲਗ ਬੇਟੀ ਹੈ ਅਤੇ ਉਹ ਅਤੇ ਉਸ ਦੀ ਕੁੜੀ ਅਕਸਰ ਗਲੀ ਵਿੱਚ ਬੈਠ ਕੇ ਹਰੇ ਛੋਲੇ ਕੱਢ ਕੇ ਵੇਚਦੇ ਹਨ। ਬੀਤੀ ਸ਼ਾਮ ਵੀ ਉਹ ਗਲੀ ’ਚ ਬੈਠ ਕੇ ਛੋਲੀਆ ਕੱਢ ਰਹੇ ਸੀ ਤਾਂ ਇਸ ਦੌਰਾਨ ਮੁੱਹਲੇ ਦੇ ਤਿੰਨ-ਚਾਰ ਨੌਜਵਾਨ ਜੋ ਅਕਸਰ ਉਸ ਦੀ ਧੀ ਨੂੰ ਪ੍ਰੇਸ਼ਾਨ ਕਰਦੇ ਹਨ, ਉਨ੍ਹਾਂ ’ਚੋਂ ਇਕ ਨੇ ਉਸ ਦੀ ਧੀ ਨਾਲ ਛੇੜਛਾੜ ਕੀਤੀ ਜਦ ਉਸ ਦੀ ਬੇਟੀ ਨੇ ਵਿਰੋਧ ਜਤਾਇਆ ਤਾਂ ਉਹ ਝੱਗੜੇ 'ਤੇ ਉਤਾਰੂ ਹੋ ਗਏ। ਜਦ ਉਸ ਨੇ ਆਪਣੀ ਬੇਟੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਕ ਨੌਜਵਾਨ ਨੇ ਕਾਪਾ ਕੱਢ ਕੇ ਉਸ 'ਤੇ ਹਮਲਾ ਕਰ ਦਿੱਤਾ ਜਿਹੜਾ ਕਿ ਉਸ ਦੀ ਬਾਂਹ 'ਤੇ ਲੱਗਾ ਅਤੇ ਉਹ ਜ਼ਖ਼ਮੀ ਹੋ ਗਈ। ਉਸ ਵੱਲੋਂ ਰੌਲਾ ਪਾਉਣ 'ਤੇ ਹਮਲਾਵਰ ਨੌਜਵਾਨ ਉਥੋਂ ਭੱਜ ਗਏ, ਜਿਸ ਦੇ ਬਾਅਦ ਪਰਿਵਾਰ ਵਾਲਿਆਂ ਨੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ: ਪਿਛਲੀਆਂ 3 ਲੋਕ ਸਭਾ ਚੋਣਾਂ ਦੌਰਾਨ 15,333 ਪੋਸਟਲ ਵੋਟਾਂ ਹੋਈਆਂ ਰੱਦ, ਕਈ ਕਾਰਨ ਆਏ ਸਾਹਮਣੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਦੇ ਹੋਏ ਕਤਲ ਕਾਂਡ ’ਚ ਨਵਾਂ ਮੋੜ
NEXT STORY