ਜਗਰਾਓਂ, (ਮਾਲਵਾ)— ਕਾਰ ਦੀ ਫੇਟ ਵੱਜਣ ਕਾਰਨ ਐਕਟਿਵਾ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਥਾਣਾ ਸਦਰ ਜਗਰਾਓਂ ਦੇ ਏ. ਐੱਸ. ਆਈ. ਸ਼ਰਨਜੀਤ ਸਿੰਘ ਅਨੁਸਾਰ ਹਰਭਵਨਜੀਤ ਕੌਰ ਪਤਨੀ ਕੁਲਦੀਪ ਸਿੰਘ ਵਾਸੀ ਜਗਰਾਓਂ ਨੇ ਆਪਣੀ ਸ਼ਿਕਾਇਤ ਰਾਹੀਂ ਦੱਸਿਆ ਕਿ ਉਸ ਦਾ ਪਤੀ ਕੁਲਦੀਪ ਸਿੰਘ (59) ਐਕਟਿਵਾ ਸਕੂਟਰੀ 'ਤੇ ਜਾ ਰਿਹਾ ਸੀ । ਇਸੇ ਦੌਰਾਨ ਸੀ.ਟੀ. ਯੂਨੀਵਰਸਿਟੀ ਨਜ਼ਦੀਕ ਕਿਸੇ ਅਣਪਛਾਤੀ ਕਾਰ ਨੇ ਟੱਕਰ ਮਾਰ ਦਿੱਤੀ। ਮੁਦਈ ਅਨੁਸਾਰ ਕੁਲਦੀਪ ਸਿੰਘ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਜਗਰਾਓਂ ਵਿਖੇ ਅਣਪਛਾਤੇ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਫਿਰੋਜ਼ਪੁਰ ਸੀਟ ਤੋਂ ਸੁਖਬੀਰ ਬਾਦਲ ਲਈ ਦੋਹਰੀ ਚੁਣੌਤੀ
NEXT STORY