ਕੁਰਾਲੀ, (ਬਠਲਾ)— ਪਿੰਡ ਸਿੰਘਪੁਰਾ 'ਚ ਇਕ ਬਜ਼ੁਰਗ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਨੂੰ ਚੰਡੀਗੜ੍ਹ ਹਸਪਤਾਲ ਲਿਜਾ ਰਹੇ ਪਰਿਵਾਰ ਦੀ ਕਾਰ ਰਸਤੇ 'ਚ ਪਲਟ ਗਈ, ਜਿਸ ਕਾਰਨ ਕਾਰ 'ਚ ਸਵਾਰ 3 ਮੈਂਬਰ ਜ਼ਖ਼ਮੀ ਹੋ ਗਏ, ਜਦੋਂਕਿ ਬੀਮਾਰ ਬਜ਼ੁਰਗ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਸਿੰਘਪੁਰਾ ਦੇ ਵਾਸੀ ਹਰੀ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈਣ 'ਤੇ ਪਰਿਵਾਰ ਵਾਲੇ ਉਸ ਨੂੰ ਕੁਰਾਲੀ ਦੇ ਸਿਵਲ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਹਰੀ ਸਿੰਘ ਦੀ ਹਾਲਤ ਨੂੰ ਵੇਖਦੇ ਹੋਏ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ 'ਚ ਰੈਫਰ ਕਰ ਦਿੱਤਾ। ਚੰਡੀਗੜ੍ਹ ਜਾਂਦਿਆਂ ਕੁਰਾਲੀ-ਸਿਸਵਾਂ ਮਾਰਗ 'ਤੇ ਪਿੰਡ ਬੜੌਦੀ ਨੇੜੇ ਕਾਰ ਬੇਕਾਬੂ ਹੋ ਕੇ ਪਲਟ ਗਈ। ਜਿਸ 'ਚ ਸਵਾਰ ਪਰਮਿੰਦਰ ਸਿੰਘ, ਪਵਿੱਤਰ ਕੌਰ ਤੇ ਕਰਮਜੀਤ ਕੌਰ ਜ਼ਖ਼ਮੀ ਹੋ ਗਏ, ਜਦਕਿ ਬੀਮਾਰ ਹਰੀ ਸਿੰਘ ਦੀ ਮੌਤ ਹੋ ਗਈ, ਜ਼ਖਮੀਆਂ ਨੂੰ ਸਿਵਲ ਪਹੁੰਚਾਇਆ ਗਿਆ ਹੈ।
ਹੋਰਨਾਂ ਦੀ ਘਰ ਵਾਪਸੀ ਸੰਭਵ ਪਰ ਖਹਿਰੇ ਲਈ ਪਾਰਟੀ 'ਚ ਕੋਈ ਥਾਂ ਨਹੀਂ : ਚੀਮਾ
NEXT STORY