ਭਵਾਨੀਗੜ੍ਹ (ਵਿਕਾਸ) : ਮਹਿਸਮਪੁਰ ਕੋਲ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪੁਲਸ ਨੇ ਘਟਨਾ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਸੰਗਰੂਰ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਸਥਾਨਕ ਪੁਲਸ ਨੂੰ ਦੱਸਿਆ ਕਿ ਬੀਤੀ ਸਵੇਰੇ ਉਸਦਾ ਭਤੀਜਾ ਹਰਸਿਮਰਨ ਸਿੰਘ ਘਰੇਲੂ ਕੰਮ ਸਬੰਧੀ ਆਪਣੇ ਮੋਟਰਸਾਈਕਲ 'ਤੇ ਨਾਭਾ ਵੱਲ ਗਿਆ ਸੀ ਤੇ ਉਹ ਵੀ ਆਪਣੇ ਦੋਸਤ ਨਾਲ ਨਾਭਾ ਗਿਆ ਹੋਇਆ ਸੀ। ਅਵਤਾਰ ਸਿੰਘ ਅਨੁਸਾਰ ਨਾਭਾ ਤੋਂ ਵਾਪਸ ਆਉਂਦੇ ਸਮੇਂ ਸ਼ਾਮ ਨੂੰ ਰਸਤੇ ਵਿੱਚ ਉਸਨੂੰ ਹਰਸਿਮਰਨ ਸਿੰਘ ਮਿਲ ਗਿਆ ਤਾਂ ਇਸ ਦੌਰਾਨ ਜਦੋਂ ਹਰਸਿਮਰਨ ਸਿੰਘ ਮੋਟਰਸਾਈਕਲ 'ਤੇ ਉਸ ਤੋਂ ਅੱਗੇ ਜਾ ਰਿਹਾ ਸੀ ਤਾਂ ਪਿੰਡ ਮਹਿਸਮਪੁਰ ਤੋਂ ਅੱਗੇ ਨੰਦਗੜ੍ਹ-ਭੁੱਲਰਹੇੜੀ ਚੌਂਕ ਪਾਰ ਕਰਕੇ ਕਿਸੇ ਅਣਪਛਾਤੇ ਵਾਹਨ ਨੇ ਹਰਸਿਮਰਨ ਸਿੰਘ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਮੋਟਰਸਾਈਕਲ ਸਮੇਤ ਸੜਕ 'ਤੇ ਜਾ ਡਿੱਗਾ।
ਇਹ ਵੀ ਪੜ੍ਹੋ : ਹਵਾਈ ਯਾਤਰੀਆਂ ਲਈ ਨਵੀਂ ਮੁਸੀਬਤ, ਚੰਡੀਗੜ੍ਹ ਤੋਂ ਬੰਦ ਹੋਵੇਗੀ ਇਹ ਅੰਤਰਰਾਸ਼ਟਰੀ ਉਡਾਣ
ਸ਼ਿਕਾਇਤਕਰਤਾ ਨੇ ਦੱਸਿਆ ਕਿ ਘਟਨਾ ਵਿੱਚ ਹਰਸਿਮਰਨ ਸਿੰਘ ਦੀ ਲੱਤ ਟੁੱਟ ਗਈ ਤੇ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਹਰਸਿਮਰਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਘਟਨਾ ਤੋਂ ਬਾਅਦ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਜਿਸਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: PSEB ਦੀ ਨਿਵੇਕਲੀ ਪਹਿਲ, ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹੈ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦਾ ਇਕ ਹੋਰ ਮੰਤਰੀ ਚੜ੍ਹੇਗਾ ਘੋੜੀ, ਵਿਆਹ ਦੇ ਕਾਰਡ ਨਾਲ ਪਹਿਲੀ ਖੂਬਸੂਰਤ ਤਸਵੀਰ ਆਈ ਸਾਹਮਣੇ (ਵੀਡੀਓ)
NEXT STORY