ਖਰੜ (ਰਣਬੀਰ) : ਖਰੜ ਦੇ ਨਿਊ ਸੰਨੀ ਇਨਕਲੇਵ ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਸ਼ਾਦੀਸ਼ੁਦਾ ਔਰਤ ਵੱਲੋਂ ਭੇਤਭਰੀ ਹਾਲਤ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਮੂਲ ਰੂਪ ਚ ਤਹਿਸੀਲ ਨੂਰਪੁਰ, ਕਾਂਗੜਾ ਵਾਸੀ ਜਯੋਤੀ (31) ਦਾ ਵਿਆਹ ਕਰੀਬ 5 ਸਾਲ ਪਹਿਲਾਂ ਧਰਮਸ਼ਾਲਾ ਵਾਸੀ ਸੌਰਭ ਨਾਲ ਹੋਇਆ ਸੀ। ਜਯੋਤੀ ਇੱਥੇ ਸੈਲੂਨ ਚਲਾ ਰਹੀ ਸੀ ਜਦਕਿ ਉਸ ਦਾ ਪਤੀ ਨੋਇਡਾ ਦੀ ਇਕ ਕੰਪਨੀ ’ਚ ਮੁਲਾਜ਼ਮ ਹੈ।
ਵਿਆਹ ਪਿੱਛੋਂ ਉਹ ਦੋਵੇਂ ਸੰਨੀ ਇਨਕਲੇਵ ’ਚ ਆਪਣਾ ਘਰ ਲੈ ਕੇ ਰਹਿਣ ਲੱਗੇ ਸਨ। ਸਾਰੀ ਜਾਇਦਾਦ ਜਯੋਤੀ ਦੇ ਹੀ ਨਾਂ ’ਤੇ ਸੀ। ਸੌਰਭ ਅਕਸਰ ਡਿਊਟੀ 'ਤੇ ਨੋਇਡਾ ਜਾਂਦਾ ਸੀ। ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨ ਵੀ ਉਹ ਸਵੇਰੇ ਕਰੀਬ 8 ਵਜੇ ਨੋਇਡਾ ਲਈ ਰਵਾਨਾ ਹੋਇਆ ਸੀ। ਰਸਤੇ ’ਚ ਉਹ ਅਕਸਰ ਆਪਣੀ ਪਤਨੀ ਨੂੰ ਫੋਨ ਕਰਦਾ ਰਹਿੰਦਾ ਸੀ। ਇਸ ਵਾਰ ਜਦੋਂ ਰਸਤੇ ’ਚ ਉਸ ਨੇ ਫੋਨ ਕੀਤਾ ਤਾਂ ਜਯੋਤੀ ਨੇ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀ ਹੋਇਆ ਵੱਡਾ ਐਨਕਾਊਂਟਰ, ਪੁਲਸ ਟੀਮ ਤੇ ਬਦਮਾਸ਼ਾਂ ਵਿਚਾਲੇ ਹੋਈ ਤਾਬੜਤੋੜ ਫਾਇਰਿੰਗ
ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਸੌਰਭ ਨੇ ਆਪਣੇ ਨੌਕਰ ਨੂੰ ਘਰ ਭੇਜਿਆ ਪਰ ਘਰ ਦਾ ਦਰਵਾਜ਼ਾ ਬੰਦ ਹੋਣ ਕਰਕੇ ਨੌਕਰ ਨੂੰ ਅੰਦਰ ਦੇ ਹਾਲਾਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਸ਼ੱਕ ਹੋਣ 'ਤੇ ਆਖ਼ਰਕਾਰ ਸੌਰਭ ਨੇ ਸ਼ਾਮੀਂ ਵਾਪਸ ਆ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਅੰਦਰ ਵੇਖਿਆ ਤਾਂ ਕਮਰੇ ’ਚ ਉਸ ਦੀ ਪਤਨੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ਦੀ ਸੂਚਨਾ ਫੌਰੀ ਪੁਲਸ ਨੂੰ ਦਿੱਤੀ ਗਈ। ਮੌਕੇ ’ਤੇ ਕਿਸੇ ਤਰ੍ਹਾਂ ਦਾ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।
ਜਾਂਚ ਅਧਿਕਾਰੀ ਕਰਮਵੀਰ ਸਿੰਘ ਮੁਤਾਬਕ ਪੱਖੇ ਤੇ ਬੈੱਡ ਦਰਮਿਆਨ ਕਰੀਬ 7 ਫੁੱਟ ਦਾ ਫ਼ਾਸਲਾ ਸੀ ਪਰ ਉਸ ਦੇ ਗੋਡੇ ਬਿਸਤਰੇ 'ਤੇ ਲੱਗੇ ਹੋਣ ਕਰਕੇ ਮਾਮਲਾ ਸ਼ੱਕੀ ਲੱਗਿਆ। ਪੁਲਸ ਵੱਲੋਂ ਮੌਕੇ ਤੋਂ ਬਰਾਮਦ ਮ੍ਰਿਤਕਾ ਦੇ ਮੋਬਾਈਲ ਦੀ ਕਾਲ ਡਿਟੇਲ ਚੈੱਕ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ਿਕਾਇਤ 'ਤੇ ਕਾਰਵਾਈ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ ਹੇਠ ਵੂਮੈਨ ਸੈੱਲ ਦੀ ਮਹਿਲਾ ACP ਤੇ ਰੀਡਰ ਗ੍ਰਿਫ਼ਤਾਰ
NEXT STORY