ਧਰਮਕੋਟ (ਸਤੀਸ਼)—ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਦੀਆ ਵੋਟਾਂ ਦੀ ਅੱਜ ਹੋ ਰਹੀ ਗਿਣਤੀ ਵਿੱਚ ਧਰਮਕੋਟ ਹਲਕੇ ਤੋਂ ਕਾਂਗਰਸ ਪਾਰਟੀ ਦੇ ਦੋ ਉਮੀਦਵਾਰ ਜੇਤੂ ਐਲਾਨੇ ਗਏ। ਜਿਨ੍ਹਾਂ 'ਚ ਦੋਲੇਵਾਲ ਮਾਇਰ ਜ਼ੋਨ ਨੰਬਰ 4 ਤੋਂ ਦਲੀਪ ਕੌਰ ਕਾਂਗਰਸ ਪਾਰਟੀ ਦੀ ਉਮੀਦਵਾਰ ਜੇਤੂ ਰਹੀ ਉਸ ਨੇ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਨੂੰ ਹਰਾਇਆ। ਉਥੇ ਹੀ ਫਤਿਹਗੜ੍ਹ•ਕੋਰੋਟਾਣਾ ਜ਼ੋਨ ਨੰਬਰ 13 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਜੇਤੂ ਰਹੀ ਉਸ ਨੇ ਆਪਣੇ ਵਿਰੋਧੀ ਅਕਾਲੀ ਦਲ ਦੀ ਉਮੀਦਵਾਰ ਨੂੰ ਹਰਾਇਆ। ਹਲਕਾ ਧਰਮਕੋਟ ਤੋਂ ਤੀਸਰਾ ਨਤੀਜਾ ਵੀ ਕਾਂਗਰਸ ਦੇ ਹੱਕ 'ਚ ਗਿਆ ਖੋਸਾ ਰਣਧੀਰ ਜ਼ੋਨ ਨੰਬਰ 12 ਤੋਂ ਕਾਂਗਰਸ ਪਾਰਟੀ ਦੇ ਹਰਨੇਕ ਸਿੰਘ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਹਰਾ ਕੇ ਬਲਾਕ ਸੰਮਤੀ ਦੀ ਚੋਣ ਜਿੱਤ ਲਈ ਹੈ।
ਵਿਰੋਧ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਦੇ ਪੁੱਤਰ ਨੇ ਤਿਆਗਿਆ ਪਸ਼ੂ ਮੇਲਿਆਂ ਦਾ ਕਾਰੋਬਾਰ
NEXT STORY