ਚੰਡੀਗੜ੍ਹ (ਸੁਸ਼ੀਲ) : ਅਟਾਲੀਆ ਟ੍ਰੇਡਰਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਡਾਇਰੈਕਟਰ ਨਾਲ ਨੌਸਰਬਾਜ਼ਾਂ ਨੇ ਲਾਲਚ ਦੇ ਕੇ 2 ਕਰੋੜ 32 ਲੱਖ 18 ਹਜ਼ਾਰ 280 ਰੁਪਏ ਦੀ ਧੋਖਾਧੜੀ ਕੀਤੀ ਹੈ।
ਸੈਕਟਰ-36 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਕਰਦਿਆਂ ਕੰਪਨੀ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਹਰਨੇਕ ਸਿੰਘ, ਪ੍ਰਿਤਪਾਲ ਸਿੰਘ, ਸਤਵਿੰਦਰ ਸਿੰਘ ਵਾਸੀ ਜਲੰਧਰ ਅਤੇ ਹੋਰਾਂ ਖ਼ਿਲਾਫ਼ ਧੋਖਾਧੜੀ ਅਤੇ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਅਟਾਲੀਆ ਟ੍ਰੇਡਰਜ਼ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਡਾਇਰੈਕਟਰ ਹੈ। ਉਹ 14 ਸਾਲਾਂ ਤੋਂ ਸਟਾਕ ਟ੍ਰੇਡ ਬ੍ਰੋਕਰਜ਼ ’ਚ ਕੰਮ ਕਰ ਰਿਹਾ ਹੈ। ਹਰਨੇਕ ਸਿੰਘ, ਪ੍ਰਿਤਪਾਲ ਅਤੇ ਸਤਵਿੰਦਰ ਸਿੰਘ ਨੇ ਸਾਜ਼ਿਸ਼ ਰਚੀ ਅਤੇ ਲਾਲਚ ਦੇ ਆਧਾਰ ’ਤੇ 2 ਕਰੋੜ 32 ਲੱਖ 18 ਹਜ਼ਾਰ 280 ਰੁਪਏ ਦੀ ਠੱਗੀ ਮਾਰੀ।
ਇਹ ਵੀ ਪੜ੍ਹੋ : ਬੇਟੀ ਨਾਲ ਨਾਜਾਇਜ਼ ਸਬੰਧ ਬਣਾਉਣ ਤੋਂ ਰੋਕਣ ’ਤੇ ਭਾਣਜੇ ਨੇ ਮਾਮੇ ’ਤੇ ਚਲਾਈ ਗੋਲੀ, ਜ਼ਖਮੀ
ਉਕਤ ਮੁਲਜ਼ਮਾਂ ਨੇ ਸ਼ਿਕਾਇਤਕਰਤਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਜਾਅਲੀ ਦਸਤਖ਼ਤ ਕਰ ਕੇ ਹਲਫ਼ਨਾਮਾ ਤਿਆਰ ਕਰਵਾ ਕੇ ਨੋਟਰੀ ਕਰਵਾ ਲਿਆ। ਉਕਤ ਹਲਫ਼ਨਾਮਿਆਂ ’ਤੇ ਮੁਲਜ਼ਮ ਪ੍ਰਿਤਪਾਲ ਸਿੰਘ ਅਤੇ ਸਤਵਿੰਦਰ ਸਿੰਘ ਗਵਾਹੀ ਸੀ। ਸ਼ਿਕਾਇਤਕਰਤਾ ਨੇ ਕਿਹਾ ਕਿ ਜਿਸ ਸਮੇਂ ਹਲਫ਼ਨਾਮੇ ਤਿਆਰ ਕੀਤੇ ਗਏ ਸਨ, ਉਸ ਸਮੇਂ ਉਸ ਦਾ ਪਰਿਵਾਰ ਚੰਡੀਗੜ੍ਹ ’ਚ ਮੌਜੂਦ ਨਹੀਂ ਸੀ। ਮੁਲਜ਼ਮਾਂ ਨੇ ਅਧਿਕਾਰੀਆਂ ਸਾਹਮਣੇ ਸਾਡੇ ਖ਼ਿਲਾਫ਼ ਉਕਤ ਜਾਅਲੀ ਹਲਫ਼ਨਾਮਿਆਂ ਦੀ ਦੁਰਵਰਤੋਂ ਕੀਤੀ ਹੈ। ਉਸ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੈਕਟਰ-36 ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਲਾਟ ਖ਼ਰੀਦਣ ਦਾ ਝਾਂਸਾ ਦੇ ਕੇ ਮਾਰੀ 66,60,000 ਦੀ ਠੱਗੀ, ਮਾਂ-ਪੁੱਤ ਖ਼ਿਲਾਫ਼ ਕੇਸ ਦਰਜ
NEXT STORY