ਬੁਢਲਾਡਾ (ਬਾਂਸਲ) - ਪੰਜਾਬ ਸਰਕਾਰ ਵਲੋਂ ਕਰੋਨਾ ਵਾਇਰਸ ਦੇ ਇਤਿਆਹਤ ਵਜੋਂ ਲਗਾਏ ਗਏ ਕਰਫਿਊ ਦੌਰਾਨ ਸ਼ਹਿਰ ਦੇ ਵੱਖ-ਵੱਖ ਇੱਟਾਂ ਦੇ ਭੱਠਿਆਂ ਵਿਚ ਬੈਠੀ ਲੇਵਰ ਦੇ ਪਰਿਵਾਰਾਂ ਲਈ ਅੱਜ ਮੁਫਤ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ। ਉਕਤ ਲੋਕਾਂ ਲਈ ਮੁਫਤ ਰਾਸ਼ਨ ਦਾ ਪ੍ਰਬੰਧ ਜ਼ਿਲਾ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਡਾ. ਮਨੋਜ਼ ਮੰਜੂ ਬਾਂਸਲ ਦੇ ਯਤਨਾਂ ਸਦਕਾ ਭੱਠਾ ਮਾਲਕਾਂ ਵਲੋਂ ਕੀਤਾ ਗਿਆ। ਇਸ ਅਧੀਨ ਅੱਜ ਬੁਢਲਾਡਾ ਵਿਖੇ ਅੱਧੀ ਦਰਜਨ ਭੱਠਿਆਂ ’ਤੇ ਬੈਠੀ ਲੇਵਰ ਦੇ ਪਰਿਵਾਰਾਂ ਨੂੰ ਇਹ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬੋਲਦਿਆਂ ਡਾ. ਬਾਂਸਲ ਨੇ ਕਿਹਾ ਕਿ ਜਿੱਥੇ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਲੋੜਵੰਦ ਵਿਅਕਤੀ ਨੂੰ ਪੇਟ ਭਰ ਖਾਣਾ ਦੇਣ ਲਈ ਵਚਨਬੰਧ ਹੈ, ਉੱਥੇ ਸਮਾਜਸੇਵੀ ਸੰਸਥਾਵਾਂ, ਵਪਾਰਕ ਘਰਾਣੇ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਬੇਨਤੀ ’ਤੇ ਮਦਦ ਲਈ ਅੱਗੇ ਆ ਰਹੇ ਹਨ। ਜਿਸ ਦੀ ਪਹਿਲ ਕਦਮੀ ਭੱਠਾ ਮਾਲਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਕੀਤੀ ਗਈ ਹੈ, ਜੋ ਇਕ ਸ਼ਲਾਘਾਯੋਗ ਕਦਮ ਹੈ।
ਉਨ੍ਹਾਂ ਜ਼ਿਲੇ ਦੇ ਸਮੂਹ ਵਪਾਰਕ ਸੰਗਠਨਾ, ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਲੋੜਵੰਦਾਂ ਦੀ ਸਹਾਇਤਾ ਲਈ ਜ਼ਿਲਾ ਕਾਂਗਰਸ ਕਮੇਟੀ ਨੂੰ ਸਹਿਯੋਗ ਦੇਣ। ਬੁਢਲਾਡਾ ਵਿਚ ਮੁਫਤ ਰਾਸ਼ਨ ਨੂੰ ਦੇਣ ਵਿਚ ਯੋਗਦਾਨ ਪਾਉਣ ਵਾਲਿਆਂ ਵਿਚ ਸਿਓ ਕਾਠ ਸਿੰਗਲਾ ਬ੍ਰਦਰਜ਼ ਭੱਠਾ, ਮੋਦੀ ਰਾਮ ਦਾ ਭੱਠਾ ਆਦਿ ਨੇ 6 ਦਰਜਨ ਪਰਿਵਾਰਾਂ ਨੂੰ ਖੰਡ, ਦੁੱਧ, ਚਾਵਲ, ਲੂਣ, ਮਿਰਚ, ਮਸਾਲਾਂ, ਘਿਓ, ਦਾਲਾਂ ਦਿੱਤੀਆਂ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਜ਼ਿਲਾ ਜਰਨਲ ਸਕੱਤਰ ਰਾਕੇਸ਼ ਕੁਮਾਰ ਦੀਪਾ, ਡਾ. ਪ੍ਰਦੀਪ ਕਾਠ, ਬਿਪਲ ਗੋਰਖਾ, ਸੰਜੀਵ ਕੁਮਾਰ, ਨਰੇਸ਼ ਗਰਗ, ਕਾਲਾ ਵਰਮਾ ਆਦਿ ਹਾਜ਼ਰ ਸਨ।
ਕੇਂਦਰ ਤੇ ਸੂਬਾ ਸਰਕਾਰ ਕਿਰਤੀ ਲੋਕਾਂ ਨੂੰ ਦੇਵੇ ਪ੍ਰਤੀ ਮਹੀਨਾ 2 ਹਜ਼ਾਰ ਰੁਪਏ : ਢੀਂਡਸਾ
NEXT STORY