ਸੰਗਰੂਰ,(ਸਿੰਗਲਾ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਰੰਭੇ ਮਿਸ਼ਨ ਫ਼ਤਿਹ ਦੇ ਤਹਿਤ ਕੋਰੋਨਾ ਯੋਧਿਆਂ ਵੱਲੋ ਦਿਨ-ਰਾਤ ਮਿਹਨਤ ਨਾਲ ਕੰਮ ਕੀਤਾ ਜਾ ਰਿਹਾ ਹੈ। ਉਥੇ ਹੀ ਸਿਹਤ ਵਿਭਾਗ ਦੀਆਂ ਸਰਗਰਮ ਟੀਮਾਂ ਦੀ ਮਿਹਨਤ ਸਦਕਾ ਅੱਜ ਦੋ ਪਾਜ਼ੀਟਿਵ ਮਰੀਜ਼ ਤੰਦਰੁਸਤ ਹੋ ਕੇ ਘਰਾਂ ਨੂੰ ਪਰਤ ਗਏ ਹਨ, ਜਿਸ ਨਾਲ ਜ਼ਿਲ੍ਹੇ 'ਚ ਐਕਟਿਵ ਕੇਸਾਂ ਦੀ ਗਿਣਤੀ 12 ਰਹਿ ਗਈ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੀਖਿਆ ਮੀਟਿੰਗ ਦੌਰਾਨ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੀਤੀ ਸ਼ਾਮ ਭਵਾਨੀਗੜ੍ਹ ਬਲਾਕ ਵਿਖੇ 3 ਨਵੇਂ ਕੇਸ ਆਏ ਸਨ, ਜਿਨ੍ਹਾਂ ਵਿੱਚੋ ਇੱਕ ਦਿੱਲੀ ਤੋਂ ਪਰਤਿਆ ਹੈ, ਜਦਕਿ ਇਕ ਕੰਬਾਇਨ ਚਾਲਕ ਹੈ ਜੋ ਕਿ ਗੁਜਰਾਤ ਤੋਂ ਪਰਤਿਆ ਹੈ।ਉਨ੍ਹਾਂ ਦੱਸਿਆ ਕਿ ਠੀਕ ਹੋ ਕੇ ਘਰਾਂ ਨੂੰ ਪਰਤਣ ਵਾਲਿਆਂ ਵਿੱਚ ਮਲੇਰਕੋਟਲਾ ਨਿਵਾਸੀ ਮਹਿਲਾ ਅਤੇ ਮਲੇਰਕੋਟਲਾ ਦਾ ਹੀ ਵਸਨੀਕ ਸ਼ਾਮਲ ਹੈ, ਜੋ ਕਿ ਪੀ. ਜੀ. ਆਈ. ਵਿਖੇ ਜੇਰੇ ਇਲਾਜ ਸੀ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਾਜ਼ੇਟਿਵ ਪਾਏ ਗਏ ਲੋਕਾਂ ਦੀ ਕੰਟੈਕਟ ਟਰੇਸਿੰਗ ਕਰਦੇ ਹੋਏ ਮੁਕੰਮਲ ਸੈਂਪਲਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਸਮਾਜਿਕ ਦੂਰੀ, ਹੱਥ ਧੋਣ ਅਤੇ ਮਾਸਕ ਪਹਿਨਣ ਸਬੰਧੀ ਜਾਰੀ ਆਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਕੱਲ੍ਹ 189 ਸੈਂਪਲ ਲਏ ਗਏ ਸਨ, ਜੋ ਕਿ ਸਾਰੇ ਹੀ ਨੈਗੇਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਹੁਣ ਮਲੇਰਕੋਟਲਾ ਦੇ 3, ਧੂਰੀ ਦਾ 1, ਭਵਾਨੀਗੜ੍ਹ ਦੇ 3, ਮੂਨਕ ਦੇ 2 ਅਤੇ ਸ਼ੇਰਪੁਰ ਦੇ 3 ਕੇਸ ਐਕਟਿਵ ਹਨ, ਜੋ ਕਿ ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਜੇਰੇ ਇਲਾਜ ਹਨ।
ਹੀਰੋ ਮੋਟਰਸਾਈਕਲ ਸ਼ੋਅ ਰੂਮ 'ਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ
NEXT STORY