ਫਰੀਦਕੋਟ : ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦੁਰ ਦਾ ਅਸਤੀਫ਼ਾ ਮਨਜ਼ੂਰ ਕਰਨ ਦੇ ਕੁਝ ਦਿਨਾਂ ਬਾਅਦ ਪੰਜਾਬ ਸਰਕਾਰ ਨੇ ਡਾ. ਅਵਨੀਸ਼ ਕੁਮਾਰ , ਡਾਇਰੈਕਟਰ ਮੈਡੀਕਲ ਸਿੱਖਿਆ ਅਤੇ ਖੌਜ ਨੂੰ ਕਾਰਜਕਾਰੀ ਵਾਇਸ ਚਾਂਸਲਰ ਵਜੋਂ ਨਿਯੁਕਤ ਕੀਤਾ ਹੈ। ਜਦੋਂ ਤੱਕ ਇਸ ਅਹੁਦੇ 'ਤੇ ਨਿਯਮਤ ਨਿਯੁਕਤੀ ਨਹੀਂ ਕੀਤੀ ਜਾਂਦੇ ਉਸ ਵੇਲੇ ਤੱਕ ਉਹ ਇਸ ਜਾ ਚਾਰਜ ਸੰਭਾਲਣਗੇ।
ਇਹ ਵੀ ਪੜ੍ਹੋ- ਵਿਜੀਲੈਂਸ ਵਲੋਂ ਪੰਜਾਬ ਪੁਲਸ ਦਾ ਹੌਲਦਾਰ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਬਾਬਾ ਫ਼ਰੀਦ ਯੂਨੀਵਰਸਿਟੀ ਦਾ ਨਿਰੀਖਣ ਕਰਨ ਗਏ ਸੀ। ਜਿਸ ਦੌਰਾਨ ਹਸਪਤਾਲ ਦੀ ਚੈਕਿੰਗ ਕਰਦਿਆਂ ਉਨ੍ਹਾਂ ਜਨਰਲ ਵਾਰਡ 'ਚ ਮਰੀਜ਼ਾਂ ਵਾਲੇ ਬੈੱਡ 'ਤੇ ਪਏ ਗੱਦਿਆਂ ਦੀ ਹਾਲਤ ਦੇਖ ਕੇ ਵੀ.ਸੀ. ਡਾ. ਰਾਜ ਬਹਾਦਰ ਨੂੰ ਚੰਗੀ ਫਿਟਕਾਰ ਲਾਈ ਸੀ। ਸਿਹਤ ਮੰਤਰੀ ਜੋੜਾਮਾਜਰਾ ਵੱਲੋਂ ਕੀਤੇ ਗਏ ਵਤੀਰੇ ਦੇ ਚੱਲਦਿਆਂ ਉਨ੍ਹਾਂ ਵੀ.ਸੀ. ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ : ਮੀਂਹ ਦੇ ਪਾਣੀ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਚਾਰ-ਚੁਫੇਰੇ ਦਿਖ ਰਿਹਾ ਪਾਣੀ
ਇਸ ਨਾਲ ਸਿਆਸਤ ਭੱਖ ਗਈ ਸੀ। ਵਿਰੋਧੀ ਧਿਰਾਂ ਵੱਲੋਂ ਵੀ.ਸੀ. ਨੂੰ ਸਮਰਥਨ ਦਿੱਤਾ ਜਾ ਰਿਹਾ ਸੀ ਅਤੇ ਸਿਹਤ ਮੰਤਰੀ ਦੀ ਨਿੰਦਾ ਕੀਤਾ ਜਾ ਰਹੀ ਸੀ। ਵੀ.ਸੀ. ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ.ਰਾਜ ਬਹਾਦਰ ਨਾਲ ਗੱਲ ਵੀ ਕੀਤੀ ਸੀ ਪਰ ਉਸ ਦਾ ਕੋਈ ਸਿੱਟਾ ਨਹੀਂ ਨਿਕਲਿਆ। ਜਿਸ ਦੇ ਮੱਦੇਨਜ਼ਰ ਬੀਤੇ ਦਿਨੀਂ ਸਰਕਾਰ ਨੇ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਅਤੇ ਅੱਜ ਇਹ ਨਵੀਂ ਨਿਯੁਕਤੀ ਕੀਤੀ। ਦੱਸ ਦੇਈਏ ਕਿ ਬੀਤੇ ਦਿਨੀਂ ਸਿਹਤ ਮੰਤਰੀ ਜੋੜਾਮਾਜਰਾ ਨੇ ਆਪਣੇ ਨਿੱਜੀ ਖ਼ਰਚੇ 'ਚੋਂ ਗੁਰੂ ਗੋਬਿੰਦ ਸਿੰਘ ਹਸਪਤਾਲ ਲਈ 200 ਦੇ ਕਰੀਬ ਨਵੇਂ ਗੱਦੇ ਭੇਜੇ ਸਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਸਰਕਾਰ ਵਲੋਂ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤੀਆਂ ਜਾਣ ਵਾਲੀਆਂ ਸ਼ਖਸੀਅਤਾਂ ਦੀ ਸੂਚੀ ਜਾਰੀ
NEXT STORY