ਮਾਨਸਾ (ਸੰਦੀਪ ਮਿੱਤਲ) : ਨਸ਼ੇ ਜਿੱਥੇ ਸਮਾਜ ਨੂੰ ਖੋਖਲਾ ਕਰਦੇ ਅਤੇ ਨੁਕਸਾਨ ਪਹੁੰਚਾਉਂਦੇ ਹਨ। ਇਸ ਨੂੰ ਲੈ ਕੇ ਪੰਜਾਬ ਪੁਲਸ ਵੱਲੋਂ ਨਸ਼ਿਆਂ ਖਿਲਾਫ ਨਾਟਕ "ਮਸਤਾਨੇ" ਰਾਹੀਂ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ 31 ਮਈ ਤੱਕ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ ਅਤੇ ਟੀਚਾ ਮਿੱਥਿਆ ਗਿਆ ਹੈ। ਨਸ਼ਿਆਂ ਦਾ ਪੁਲਸ ਪਹਿਲਾਂ ਹੀ ਖਾਤਮਾ ਕਰ ਚੁੱਕੀ ਹੈ। ਹੁਣ ਨਾਟਕ ਰਾਹੀਂ ਸਮਾਜ ਅਤੇ ਨੌਜਵਾਨਾਂ ਤੇ ਨਸ਼ੇ ਦੇ ਪੈਂਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਨਸ਼ਾ ਵੀ ਇਕ ਸਮਾਜਿਕ ਬੁਰਾਈ ਹੈ ਅਤੇ ਇਸ ਨੂੰ ਜੜ੍ਹੋਂ ਪੁੱਟਿਆ ਜਾ ਰਿਹਾ ਹੈ। ਨਸ਼ੇ ਦਾ ਨਾਸੁਰ ਦੁਬਾਰਾ ਪੈਦਾ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਸ ਇਸ ਮੁੰਹਿਮ ਨੂੰ ਲੈ ਕੇ ਹਰ ਪਿੰਡ, ਸ਼ਹਿਰ, ਸਕੂਲਾਂ ਅਤੇ ਪਬਲਿਕ ਥਾਵਾਂ 'ਤੇ ਨਸ਼ਿਆਂ ਖ਼ਿਲਾਫ ਜਾਗਰੂਕ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ 31 ਮਈ ਤੱਕ ਨਸ਼ੇ ਦਾ ਜੜ੍ਹ ਤੋਂ ਖਾਤਮਾ ਕਰ ਦਿੱਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਸੁਨਹਿਰੀ ਜ਼ਿੰਦਗੀ ਬਣਾਉਣ, ਪੜ੍ਹਣ-ਲਿਖਣ ਅਤੇ ਖੇਡਾਂ ਨਾਲ ਜੁੜਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਸਕੂਲ ਗਈ ਨਾਬਾਲਗਾ ਤੇ ਦੁਕਾਨ ’ਤੇ ਗਿਆ ਨਾਬਾਲਗ ਸ਼ੱਕੀ ਹਾਲਾਤ ’ਚ ਲਾਪਤਾ
NEXT STORY