ਲੁਧਿਆਣਾ (ਗੌਤਮ) : ਮਿੱਲਰ ਗੰਜ ਸਥਿਤ ਇਕ ਸਕੂਲ ਤੋਂ ਸ਼ੱਕੀ ਹਾਲਾਤ ’ਚ ਲਾਪਤਾ ਹੋਈ ਨਾਬਾਲਗਾ ਦੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਨਾਬਾਲਗਾ ਦੇ ਪਿਤਾ ਦੇ ਬਿਆਨ ’ਤੇ ਅਣਪਛਾਤੇ ਖ਼ਿਲਾਫ਼ ਕਾਰਵਾਈ ਕੀਤੀ ਹੈ। ਨਾਬਾਲਗਾ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ 17 ਸਾਲਾ ਨਾਬਾਲਗ ਧੀ ਹਰ ਰੋਜ਼ ਦੇ ਵਾਂਗ ਸਕੂਲ ਗਈ ਸੀ ਪਰ ਵਾਪਸ ਨਹੀਂ ਆਈ, ਜਿਸ ’ਤੇ ਉਸ ਦੀ ਕਾਫੀ ਭਾਲ ਕੀਤੀ ਗਈ ਪਰ ਉਸ ਦਾ ਕੁਝ ਵੀ ਨਹੀਂ ਪਤਾ ਲੱਗਿਆ।
ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਆਪਣੇ ਸਵਾਰਥ ਲਈ ਉਸ ਦੀ ਧੀ ਨੂੰ ਅਗਵਾ ਕਰ ਲਿਆ ਹੈ। ਸਬ-ਇੰਸਪੈਕਟਰ ਪਿਆਰਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਤੇ ਨਾਬਾਲਗ ਨੂੰ ਲੈ ਕੇ ਭਾਲ ਕੀਤੀ ਜਾ ਰਹੀ ਹੈ। ਦੂਜੇ ਮਾਮਲੇ ’ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਦੁਕਾਨ ਤੋਂ ਸਾਮਾਨ ਲੈਣ ਗਏ ਨਾਬਾਲਗ ਦੇ ਗਾਇਬ ਹੋਣ ਦੇ ਮਾਮਲੇ ਨੂੰ ਲੈ ਕੇ ਮਾਮਲੇ ਦਰਜ ਕੀਤਾ ਹੈ। ਪੁਲਸ ਨੇ ਨਾਬਾਲਗ ਦੇ ਪਿਤਾ ਦੇ ਬਿਆਨ ’ਤੇ ਦੱਸਿਆ ਕਿ ਉਸ ਦਾ 13 ਸਾਲ ਦਾ ਬੇਟਾ ਘਰ ਦੇ ਨੇੜੇ ਹੀ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਿਆ ਸੀ ਪਰ ਵਾਪਸ ਨਹੀਂ ਆਇਆ ਤਾਂ ਉਸ ਦੀ ਭਾਲ ਕੀਤੀ ਗਈ। ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਸ ਦੇ ਬੇਟੇ ਨੂੰ ਅਗਵਾ ਕਰ ਆਪਣੇ ਨਿੱਜੀ ਸਵਾਰਥ ਲਈ ਉਸ ਨੂੰ ਆਪਣੇ ਕੋਲ ਲੁਕਾ ਕੇ ਰੱਖਿਆ ਹੈ। ਸਬ-ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਹਨ੍ਹੇਰੀ ’ਚ 45 ਖੰਭੇ ਟੁੱਟਣ ਨਾਲ 22 ਫੀਡਰਾਂ ’ਚ ਪਿਆ ਫਾਲਟ: ਕਈ ਇਲਾਕਿਆਂ ’ਚ 18 ਘੰਟੇ ਬੱਤੀ ਰਹੀ ਬੰਦ
NEXT STORY