ਮਹਿਲ ਕਲਾਂ (ਹਮੀਦੀ): ਥਾਣਾ ਠੁੱਲੀਵਾਲ ਪੁਲਸ ਨੇ ਦੋ ਵਿਅਕਤੀਆਂ ਨੂੰ 10 ਗ੍ਰਾਮ ਚਿੱਟੇ ਨਸ਼ੀਲੇ ਪਦਾਰਥ ਸਮੇਤ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਮੌਕੇ ਥਾਣਾ ਠੁੱਲੀਵਾਲ ਦੇ ਮੁਖੀ ਗੁਰਪਾਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਵੱਲੋਂ ਯੁੱਧ ਨਸਿਆਂ ਵਿਰੁੱਧ ਬਿੱਡੀਯੁੱਧ ਨਸਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਗਈ ਮੁਹਿੰਮ ਤਹਿਤ ਮਾਨਯੋਗ ਡੀ.ਜੀ.ਪੀ. ਪੰਜਾਬ ਅਤੇ ਬਰਨਾਲਾ ਦੇ ਸੀਨੀਅਰ ਕਪਤਾਨ ਪੁਲਸ ਮੁਹੰਮਦ ਸਰਫਰਾਜ਼ ਆਲਮ, IPS, ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੁਲਸ ਸਬ ਡਵੀਜ਼ਨ ਮਹਿਲ ਕਲਾਂ ਦੇ ਡੀ.ਐੱਸ.ਪੀ. ਜਸਪਾਲ ਸਿੰਘ ਧਾਲੀਵਾਲ ਦੀ ਰਹਿਨੁਮਾਈ ਹੇਠ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਸ ਪਾਰਟੀ ਸਮੇਤ ਦਾਣਾ ਮੰਡੀ ਹਮੀਦੀ ਵਿੱਚ ਗਸ਼ਤ ਅਤੇ ਚੈਕਿੰਗ ਕਰ ਰਹੇ ਸਨ।
ਇਸ ਦੌਰਾਨ ਮੁਖਬਰ ਖ਼ਾਸ ਤੋਂ ਮਿਲੀ ਪੱਕੀ ਇਤਲਾਹ ਅਧਾਰਿਤ ਰੇਡ ਕੀਤੀ ਗਈ, ਜਿਸ ਵਿਚ ਦੋ ਵਿਅਕਤੀ ਗੁਰਪ੍ਰੀਤ ਸਿੰਘ ਉਰਫ਼ ਗੁਰੀ ਹਰਦਾਸਪੁਰਾ ਤੇ ਤਲਵਿੰਦਰ ਸਿੰਘ ਉਰਫ਼ ਹੈਪੀ ਵਾਸੀ ਕਰਮਗੜ ਨੂੰ 10 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਥਾਣਾ ਠੁੱਲੀਵਾਲ ਵਿੱਚ ਐੱਫ.ਆਈ.ਆਰ ਨੰਬਰ 89 ਮਿਤੀ 22/11/25 ਭਾਦਾ 21/61/85 ND&PS ਐਕਟ ਤਹਿਤ ਮੁਕੱਦਮਾ ਦਰਜ ਕਰਕੇ ਦੋਵਾਂ ਨੂੰ ਹਸਬ-ਜਾਬਤਾ ਗਿਰਫ਼ਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਅਗਲਾ ਤਫ਼ਤੀਸ਼ੀ ਪ੍ਰਕਿਰਿਆ ਹੋਰ ਗੰਭੀਰਤਾ ਨਾਲ ਅੱਗੇ ਵਧਾਈ ਜਾ ਸਕੇ। ਇਸ ਮੌਕੇ ਏ.ਐੱਸ.ਆਈ. ਜਸਵਿੰਦਰ ਸਿੰਘ, ਹੌਲਦਾਰ ਦੀਪ ਸਿੰਘ ਤੇ ਬੁੱਧ ਸਿੰਘ ਵੀ ਹਾਜ਼ਰ ਸਨ।
ਭਾਜਪਾ ਨੇ ਹਰ ਮੋੜ ’ਤੇ ਕੀਤੀ ਪੰਜਾਬ ਦੇ ਹੱਕਾਂ ਦੀ ਰਾਖੀ, ਗੁੰਮਰਾਹ ਕਰ ਰਹੇ ਵਿਰੋਧੀ: ਅਸ਼ਵਨੀ ਸ਼ਰਮਾ
NEXT STORY