ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਚਰਚਿਤ ਕੇਂਦਰੀ ਜੇਲ੍ਹ ਚੋਂ ਤਲਾਸ਼ੀ ਮੁਹਿੰਮ ਦੌਰਾਨ ਹਵਾਲਾਤੀਆਂ ਕੋਲੋਂ ਸਿਮ ਕਾਰਡ ਅਤੇ ਬੈਟਰੀਆਂ ਸਮੇਤ 4 ਹੋਰ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੇ ਜੇਲ੍ਹ ਦੇ ਸਹਾਇਕ ਸੁਪਰਡੰਟ ਹਰੀ ਸਿੰਘ ਵੱਲੋਂ ਭੇਜੀ ਲਿਖਤੀ ਸ਼ਿਕਾਇਤ ਦੇ ਆਧਾਰ ’ਤੇ ਹਵਾਲਾਤੀ ਰੰਗਾ ਸਿੰਘ, ਹਵਾਲਾਤੀ ਗੁਰਚਰਨ ਸਿੰਘ, ਬਿਕਰਮ ਸਿੰਘ ਅਤੇ ਹਵਾਲਾਤੀ ਸੁਨੀਲ ਕੁਮਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ! ਪਹਿਲਾਂ ਭਾਬੀ ਨੇ ਨਨਾਣ ਨਾਲ ਕਰਵਾਇਆ ਜਬਰ ਜ਼ਿਨਾਹ, ਫਿਰ ਬੇਹੋਸ਼ੀ ਦੀ ਹਾਲਤ ’ਚ ਵੇਚਿਆ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐੱਸ.ਆਈ ਬਲਦੇਵ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਵੱਲੋਂ ਭੇਜੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਸਾਥੀ ਕਰਮਚਾਰੀਆਂ ਨਾਲ ਮਿਲ ਕੇ ਜੇਲ੍ਹ ਦੇ ਬਲਾਕ ਨੰਬਰ 1 ਦੀ ਬੈਰਕ ਨੰਬਰ 3 ਦੀ ਤਲਾਸ਼ੀ ਲਈ ਤਾਂ ਉਥੋਂ ਨਾਮਜ਼ਦ ਹਵਾਲਾਤੀ ਰੰਗਾ ਸਿੰਘ ਕੋਲੋਂ ਇੱਕ ਗੋਲਡਨ ਰੰਗ ਦਾ ਸੈਮਸੰਗ ਕੀਪੈਡ ਮੋਬਾਇਲ ਫੋਨ, ਗੁਰਚਰਨ ਸਿੰਘ ਤੋਂ ਸੈਮੰਗ ਕੀਪੈਡ, ਬਿਕਰਮ ਸਿੰਘ ਤੋਂ ਸੈਮਸੰਗ ਕੀਪੈਡ ਅਤੇ ਪੁਰਾਣੀ ਬੈਰਕ ਨੰਬਰ 10 ਦੀ ਤਲਾਸ਼ੀ ਲੈਣ ’ਤੇ ਹਵਾਲਾਤੀ ਸੁਨੀਲ ਕੁਮਾਰ ਕੋਲੋਂ ਸੈਮਸੰਗ ਕੀਪੈਡ ਮੋਬਾਇਲ ਫੋਨ ਬਰਾਮਦ ਹੋਇਆ। ਇਨ੍ਹਾਂ ਵਿਚੋਂ 2 ਮੋਬਾਇਲ ਫੋਨ ਵਿਚੋਂ 2 ਏਅਰਟੈਲ ਕੰਪਨੀ ਦੇ ਅਤੇ 2 ਮੋਬਾਇਲ ’ਚੋਂ ਵੀ.ਆਈ. ਕੰਪਨੀ ਦੇ ਸਿੰਮ ਕਾਰਡ ਮਿਲੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਲੁਧਿਆਣਾ: ਮੰਦਬੁੱਧੀ ਨੌਜਵਾਨ ਨੇ ਕਾਲੀ ਮਾਤਾ ਮੰਦਰ ਦੇ ਬਾਹਰ ਸ਼ੇਰ ਦੀ ਮੂਰਤੀ ’ਤੇ ਮਾਰਿਆ ਪੱਥਰ
NEXT STORY