ਲੁਧਿਆਣਾ (ਵਿੱਕੀ) - ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਸਬੰਧਤ ਜ਼ਿਲਿਆਂ ਦੇ ਬੀ. ਪੀ. ਈ. ਓਜ਼ ਦੇ ਖਾਲੀ ਅਤੇ ਭਰੇ ਅਹੁਦਿਆਂ ਦੇ ਸਬੰਧ ’ਚ ਜਾਣਕਾਰੀ ਮੰਗੀ ਗਈ ਹੈ।
ਇਸ ਸਬੰਧ ’ਚ ਜਾਰੀ ਪੱਤਰ ’ਚ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਅਧੀਨ ਬੀ. ਪੀ. ਈ. ਓਜ਼ ਦੇ ਖਾਲੀ ਅਤੇ ਭਰੇ ਅਹੁਦਿਆਂ ਦੀ ਸੂਚਨਾ ਵਿਭਾਗ ਵੱਲੋਂ ਜਾਰੀ ਐਕਸਲ ਪਰੋਫਾਰਮੇ ’ਚ ਭਰ ਕੇ ਹੈੱਡ ਆਫਿਸ ਨੂੰ ਭੇਜੀ ਜਾਵੇ। ਇਸ ਪਰੋਫਾਰਮੇ ’ਚ ਬੀ. ਪੀ. ਈ. ਓਜ਼ ਦਾ ਮੋਬਾਈਲ ਨੰਬਰ ਜ਼ਿਲਾ ਵਾਈਜ਼ ਮੌਜੂਦ ਤਾਇਨਾਤੀ, ਜ਼ਿਲਾ ਵਾਈਜ਼ ਖਾਲੀ ਅਹੁਦਿਆਂ ਦਾ ਬਿਊਰਾ, ਰਿਟਾਇਰਮੈਂਟ ਦੀ ਮਿਤੀ ਦੇ ਸਬੰਧ ’ਚ ਜਾਣਕਾਰੀ ਮੰਗੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਔਰਤ ਨੇ ਥਾਣੇ 'ਚ ਕਰ ਲਈ ਸੀ ਖ਼ੁਦਕੁਸ਼ੀ, ਮੰਗੇਤਰ ਨੇ ਲਗਾਇਆ ਕਤਲ ਦਾ ਦੋਸ਼, ਹੁਣ CBI ਕਰ ਰਹੀ ਜਾਂਚ
NEXT STORY