ਲੁਧਿਆਣਾ (ਜ. ਬ.)- 7 ਸਾਲ ਪਹਿਲਾਂ ਏ.ਟੀ.ਐੱਮ. ਫਰਾਡ ਕੇਸ ’ਚ ਫੜੀ ਗਈ ਔਰਤ ਰਮਨਦੀਪ ਕੌਰ ਨੇ ਥਾਣਾ ਦੁੱਗਰੀ ਦੇ ਅੰਦਰ ਖੁਦਕੁਸ਼ੀ ਕਰ ਲਈ ਸੀ ਪਰ ਮ੍ਰਿਤਕਾ ਦੇ ਮੰਗੇਤਰ ਨੇ ਕਤਲ ਦਾ ਦੋਸ਼ ਲਗਾਇਆ ਸੀ। ਉਸ ਦੀ ਪਟੀਸ਼ਨ ਤੋਂ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ।
ਹਾਈਕੋਰਟ ਤੋਂ ਬਾਅਦ ਸ਼ੁੱਕਰਵਾਰ ਨੂੰ ਸੀ.ਬੀ.ਆਈ. ਦੀ ਟੀਮ ਕੇਸ ਦੀ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਸੀ.ਬੀ.ਆਈ. ਦੀ ਇਕ ਟੀਮ ਕੇਸ ਦੀ ਜਾਂਚ ਲਈ ਲੁਧਿਆਣਾ ਦੇ ਥਾਣਾ ਦੁੱਗਰੀ ’ਚ ਪੁੱਜੀ, ਜਿਥੇ ਸੀ.ਬੀ.ਆਈ. ਦੇ ਅਧਿਕਾਰੀਆਂ ਵੱਲੋਂ 7 ਸਾਲ ਪੁਰਾਣੇ ਕੇਸ ਦਾ ਸੀਨ ਰੀਕ੍ਰਿਏਟ ਕਰ ਕੇ ਵੀਡੀਓ ਬਣਾਈ ਗਈ। ਇਸ ਤੋਂ ਬਾਅਦ ਟੀਮ ਨੇ ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ।
ਸ਼ੁੱਕਰਵਾਰ ਸਵੇਰ ਨੂੰ ਸੀ.ਬੀ.ਆਈ. ਦੀ ਇਕ ਟੀਮ ਪਟੀਸ਼ਨਕਰਤਾ ਮੁਕੁਲ ਗਰਗ ਦੇ ਨਾਲ ਲੁਧਿਆਣਾ ਦੇ ਦੁੱਗਰੀ ਥਾਣੇ ’ਚ ਪੁੱਜੀ। ਮੁਕੁਲ ਨੇ ਟੀਮ ਨੂੰ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਮੁਕੁਲ ਦੇ ਦੱਸੇ ਅਨੁਸਾਰ ਸੀ.ਬੀ.ਆਈ. ਟੀਮ ਨੇ ਵੀਡੀਓਗ੍ਰਾਫੀ ਕਰ ਕੇ ਘਟਨਾ ਦਾ ਸੀਨ ਰੀਕ੍ਰਿਏਟ ਕੀਤਾ। ਘਟਨਾ ਦੇ ਸਮੇਂ ਮੌਜੂਦ ਸਾਰੇ ਪੁਲਸ ਮੁਲਾਜ਼ਮਾਂ ਨੂੰ ਮੌਕੇ ’ਤੇ ਬੁਲਾਇਆ ਗਿਆ ਸੀ, ਜਿਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ। ਟੀਮ ਨੇ ਉੁਸ ਜਗ੍ਹਾ ਨੂੰ ਵੀ ਦੇਖਿਆ, ਜਿਥੇ ਰਮਨਦੀਪ ਕੌਰ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ- ਢਾਈ ਸਾਲਾ ਮਾਸੂਮ ਦਾ ਕਤਲ ਕਰ ਬਾਕਸ ਬੈੱਡ 'ਚ ਕਰ'ਤਾ ਸੀ ਬੰਦ, ਅਦਾਲਤ ਨੇ ਕਲਯੁਗੀ ਮਾਂ ਨੂੰ ਸੁਣਾਈ ਮਿਸਾਲੀ ਸਜ਼ਾ
ਇਹ ਸੀ ਮਾਮਲਾ
ਅਗਸਤ 2017 ’ਚ ਥਾਣਾ ਦੁੱਗਰੀ ਦੀ ਪੁਲਸ ਨੇ ਏ.ਟੀ.ਐੱਮ. ਕਾਰਡ ਫਰਾਡ ਦੇ ਕੇਸ ’ਚ ਰਮਨਦੀਪ ਕੌਰ ਅਤੇ ਉਸ ਦੇ ਮੰਗੇਤਰ ਮੁਕੁਲ ਗਰਗ ਨੂੰ ਗ੍ਰਿਫਤਾਰ ਕੀਤਾ ਸੀ। ਰਮਨਦੀਪ ਕੌਰ ਖਿਲਾਫ ਮੋਹਾਲੀ ਸਮੇਤ ਪੰਜਾਬ ਦੇ ਕਈ ਥਾਣਿਆਂ ’ਚ ਧੋਖਾਦੇਹੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਸਨ। ਪੁਲਸ ਨੇ ਰਮਨਦੀਪ ਕੌਰ ਅਤੇ ਮੁਕੁਲ ਨੂੰ ਥਾਣਾ ਦੁੱਗਰੀ ਦੇ ਵੱਖ-ਵੱਖ ਬੈਰਕ ’ਚ ਬੰਦ ਕੀਤਾ ਸੀ ਪਰ ਅਗਲੀ ਸਵੇਰੇ ਪੁਲਸ ਹਿਰਾਸਤ ’ਚ ਰਮਨਦੀਪ ਕੌਰ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਉਸ ਦੀ ਲਾਸ਼ ਵਾਸ਼ਰੂਮ ਦੇ ਦਰਵਾਜ਼ੇ ਦੇ ਰੌਸ਼ਨਦਾਨ ਨਾਲ ਲਟਕ ਰਹੀ ਸੀ।
ਇਸ ਕੇਸ ’ਚ ਪੁਲਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਰਮਨਦੀਪ ਕੌਰ ਨੇ ਵਾਸ਼ਰੂਮ ’ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਪਰ ਮ੍ਰਿਤਕ ਦੇ ਮੰਗੇਤਰ ਮੁਕੁਲ ਗਰਗ ਦਾ ਦੋਸ਼ ਸੀ ਕਿ ਰਮਨਦੀਪ ਦਾ ਕਤਲ ਕੀਤਾ ਗਿਆ ਹੈ। ਇਸ ਲਈ ਉਸ ਨੇ ਹਾਈ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦੇ 2 ਸਾਲ ਬਾਅਦ ਜੂਨ 2019 ਨੂੰ ਸਾਬਕਾ ਥਾਣਾ ਐੱਸ.ਐੱਚ.ਓ. ਦਲਬੀਰ ਸਿੰਘ, ਡਿਊਟੀ ਅਫਸਰ ਏ.ਐੱਸ.ਆਈ. ਸੁਖਦੇਵ ਸਿੰਘ, ਕਾਂਸਟੇਬਲ ਰਾਜਵਿੰਦਰ ਕੌਰ ਅਤੇ ਅਮਨਦੀਪ ਕੌਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਪਰ ਮੁਕੁਲ ਨੂੰ ਪੰਜਾਬ ਪੁਲਸ ਦੀ ਜਾਂਚ ’ਤੇ ਯਕੀਨ ਨਹੀਂ ਸੀ। ਇਸ ਲਈ ਉਸ ਨੇ ਹਾਈ ਕੋਰਟ ’ਚ ਇਕ ਹੋਰ ਪਟੀਸ਼ਨ ਦਾਇਰ ਕਰ ਕੇ ਇਸ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਦੇਣ ਲਈ ਕਿਹਾ ਸੀ। ਇਸ ਤੋਂ ਬਾਅਦ ਹਾਈਕੋਰਟ ਨੇ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ।
ਇਹ ਵੀ ਪੜ੍ਹੋ- ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਭਾਸ਼ਣ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕਿਹਾ 'Aliens', ਬੋਲੇ- ''ਉਹ ਖਾ ਜਾਣਗੇ ਤੁਹਾਨੂੰ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਾਰਿਸ਼ ਕਾਰਨ ਗਰਮੀ ਤੋਂ ਮਿਲੀ ਥੋੜ੍ਹੀ ਰਾਹਤ, ਕਈ ਇਲਾਕਿਆਂ 'ਚ ਵਧੀ ਹੋਈ ਹੁੰਮਸ ਨੇ ਕੀਤਾ ਜੀਣਾ ਮੁਹਾਲ
NEXT STORY