ਤਪਾ ਮੰਡੀ (ਸ਼ਾਮ,ਗਰਗ)— ਸਥਾਨਕ ਅੰਮ੍ਰਿਤਸਰ ਬਸਤੀ 'ਚ ਗੁਆਂਢੀਆਂ ਵੱਲੋਂ ਇਕ 80 ਸਾਲਾ ਬਜ਼ੁਰਗ ਨੂੰ ਕਥਿਤ ਤੌਰ 'ਤੇ ਖੰਭੇ ਨਾਲ ਬੰਨ੍ਹ•ਕੇ ਕੁੱਟਮਾਰ ਕਰਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਦੀ ਨੂੰਹ ਕਰਮਜੀਤ ਕੌਰ ਪਤਨੀ ਹਰੀ ਸਿੰਘ ਨੇ ਦੱਸਿਆ ਕਿ ਮੇਰਾ ਸਹੁਰਾ ਸੁਖਦੇਵ ਸਿੰਘ ਕਿਸੇ ਦੇ ਖੇਤ 'ਚ ਸੁੱਤਾ ਪਿਆ ਸੀ ਤਾਂ ਗੁਆਂਢੀਆਂ ਅਤੇ ਹੋਰਾਂ ਨੇ ਉਸ ਨੂੰ ਚੁੱਕ ਕੇ ਲਿਆਂਦਾ ਅਤੇ ਘਰ ਦੇ ਸਾਹਮਣੇ ਇਕ ਖੰਭੇ ਨਾਲ ਬੰਨ੍ਹ•ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਗਲ 'ਚ ਜੁੱਤੀਆਂ ਦਾ ਹਾਰ ਅਤੇ ਕਾਲਾ ਮੂੰਹ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਜਦੋਂ ਸਾਨੂੰ ਇਸ ਘਟਨਾ ਸਬੰਧੀ ਪਤਾ ਲੱਗਾ ਤਾਂ ਅਸੀਂ ਉਨ੍ਹਾਂ ਨੂੰ ਸਿਵਲ ਹਸਪਤਾਲ ਤਪਾ ਵਿਚ ਭਰਤੀ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਇਸ ਮੌਕੇ ਹਾਜ਼ਰ ਮ੍ਰਿਤਕ ਦੀ ਪਤਨੀ ਨਿਹਾਲ ਕੌਰ, ਨੂੰਹ ਕਰਮਜੀਤ ਕੌਰ, ਸੰਦੀਪ ਕੌਰ, ਮਨਦੀਪ ਕੌਰ, ਭੋਲਾ ਸਿੰਘ, ਮਿਠੂ ਸਿੰਘ, ਸ਼ਿੰਦਰ ਕੌਰ, ਬਲਵੀਰ ਕੌਰ, ਮਹਿੰਦਰ ਕੌਰ, ਮਾਇਆ ਦੇਵੀ ਆਦਿ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਗੁਆਂਢੀਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ। ਜੇਕਰ ਪੁਲਸ ਨੇ ਕੇਸ ਦਰਜ ਕਰਨ 'ਚ ਕੋਈ ਢਿੱਲ ਵਰਤੀ ਤਾਂ ਅਸੀਂ ਲਾਸ਼ ਦਾ ਉਦੋਂ ਤੱਕ ਸਸਕਾਰ ਨਹੀਂ ਕਰਾਂਗੇ ਜਦੋਂ ਤੱਕ ਦੋਸ਼ੀਆਂ ਖਿਲਾਫ ਕਤਲ ਦਾ ਪਰਚਾ ਦਰਜ ਨਹੀਂ ਹੁੰਦਾ।
ਜਦੋਂ ਗੁਆਂਢੀਆਂ ਨਾਲ ਇਸ ਘਟਨਾ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਬਜ਼ੁਰਗ 'ਤੇ ਦੋਸ਼ ਲਾਇਆ ਉਸ ਨੇ ਦੂਜੀ ਕਲਾਸ 'ਚ ਪੜ੍ਹਦੀ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ ਕੀਤੀ ਸੀ, ਜਿਸ ਤੋਂ ਦੁੱਖੀ ਹੋ ਕੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਨੂੰ ਖੇਤ 'ਚੋਂ ਚੁੱਕ ਕੇ ਲਿਆਂਦਾ ਅਤੇ ਉਸ ਦੀ ਕੁੱਟਮਾਰ ਕੀਤੀ। ਥਾਣਾ ਮੁੱਖੀ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਬੱਚੀ ਦੀ ਮਾਂ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬਜ਼ੁਰਗ ਦੀ ਕੁੱਟਮਾਰ ਤੋਂ ਬਾਅਦ ਹੋਈ ਮੌਤ ਬਾਰੇ ਉਨ੍ਹਾਂ ਕਿਹਾ ਕਿ ਕਾਨੂੰਨ ਨੇ ਅਪਣਾ ਕੰਮ ਕਰਨਾ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਰਜ ਕਰਵਾਏ ਜਾਣਗੇ ਉਸ ਆਧਾਰ 'ਤੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਹੌਲਦਾਰ ਦੀ ਕੁੱਟ-ਮਾਰ ਕਰਨ ’ਤੇ 3 ਨਾਮਜ਼ਦ, 1 ਖਿਲਾਫ ਪਰਚਾ
NEXT STORY