ਮੋਗਾ (ਆਜ਼ਾਦ): ਮੋਗਾ ਦੇ ਨੇੜਲੇ ਪਿੰਡ ਨੱਥੂਵਾਲਾ ਜਦੀਦ ਦੇ ਰਹਿਣ ਵਾਲੇ ਇਕ 62 ਸਾਲਾ ਬਜ਼ੁਰਗ ਨੂੰ ਮਦਦ ਲਈ ਬੁਲਾ ਕੇ ਇਕ ਜਨਾਨੀ ਅਤੇ ਉਸਦੇ ਸਾਥੀਆਂ ਨੇ ਉਸਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਉਣ ਦੀ ਧਮਕੀ ਦੇ ਕੇ ਉਸ ਤੋਂ ਸੋਨੇ ਦਾ ਕੜਾ, ਮੁੰਦਰੀ ਅਤੇ 2200 ਰੁਪਏ ਨਕਦ ਤੇ ਇਲਾਵਾ ਇਕ ਲੱਖ ਰੁਪਏ ਦਾ ਚੈੱਕ ਹੜੱਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਨਾਨੀ ਸਮੇਤ ਤਿੰਨੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਬਾਬਾ ਬਕਾਲਾ ਸਾਹਿਬ ਤੋਂ ਡੇਰਾ ਬਾਬਾ ਨਾਨਕ ਤਕ ਸੜਕ ਚਾਰ ਮਾਰਗੀ ਬਣਾਉਣ ਦੇ ਫ਼ੈਸਲੇ ਦਾ ਸਵਾਗਤ
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸੀ.ਆਈ.ਏ. ਸਟਾਫ਼ ਮੋਗਾ ਦੇ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੀੜਤ ਬਜ਼ੁਰਗ ਖੇਤੀਬਾੜੀ ਦਾ ਕੰਮ ਕਰਦਾ ਹੈ, ਦੋਸ਼ੀ ਜਨਾਨੀ ਸੋਨੇ ਦਾ ਕੜਾ ਅਤੇ ਮੁੰਦਰੀ ਅਤੇ 2200 ਰੁਪਏ ਨਕਦ ਦੇ ਇਲਾਵਾ ਇਕ ਲੱਖ ਰੁਪਏ ਦਾ ਚੈੱਕ ਲੈ ਲਿਆ। ਉਨ੍ਹਾਂ ਦੇ ਘਰ 'ਚ ਲਗਭਗ 15 ਸਾਲ ਪਹਿਲਾਂ ਘਰੇਲੂ ਕੰਮ ਕਰਦੀ ਸੀ ਅਤੇ ਉਹ ਵਿਆਹ ਦੇ ਬਾਅਦ ਪਿੰਡ ਚੁੱਪ ਕੀਤੀ ਚਲੀ ਗਈ, ਜਿਸ ਦੇ ਬਾਅਦ 'ਚ ਆਪਣੇ ਪਤੀ ਨਾਲ ਪੰਚਾਇਤੀ ਤਲਾਕ ਹੋ ਗਿਆ ਸੀ। ਹੁਣ ਉਕਤ ਜਨਾਨੀ ਚੁੰਗੀ ਨੰਬਰ 3 ਕੋਲ ਦੋਸ਼ੀ ਜਗਦੀਸ਼ ਸਿੰਘ ਉਰਫ ਲਾਟੀ ਨਿਵਾਸੀ ਬਾਘਾ ਪੁਰਾਣਾ ਦੇ ਨਾਲ ਰਹਿ ਰਹੀ ਸੀ। ਜਗਦੀਸ਼ ਸਿੰਘ ਖਿਲਾਫ਼ ਪਹਿਲਾਂ ਵੀ ਮਾਮਲੇ ਦਰਜ ਹਨ, ਜਿਨ੍ਹਾਂ ਕਥਿਤ ਮਿਲੀਭੁਗਤ ਕਰਕੇ ਤੀਸਰੇ ਦੋਸ਼ੀ ਮੁੰਡੇ ਗਗਨਦੀਪ ਸਿੰਘ ਉਰਫ਼ ਗਗਨਾ ਨਿਵਾਸੀ ਮੋਗਾ ਨੂੰ ਵੀ ਆਪਣੇ ਨਾਲ ਮਿਲਾ ਲਿਆ। ਜੋ ਵੀਡੀਓ ਬਨਾਉਣ ਦਾ ਕੰਮ ਕਰਦਾ ਹੈ ਅਤੇ ਬਜ਼ੁਰਗ ਨੂੰ ਲੁੱਟਣ ਦੀ ਯੋਜਨਾ ਬਣਾਈ। ਉਕਤ ਯੋਜਨਾ ਤਹਿਤ ਗੁਰਪ੍ਰੀਤ ਕੌਰ ਨੇ ਪੀੜਤ ਬਜ਼ੁਰਗ ਨੂੰ ਫੋਨ ਕਰ ਕੇ ਕਿਹਾ ਕਿ ਉਸ ਨੂੰ 2 ਹਜ਼ਾਰ ਰੁਪਏ ਦੀ ਜ਼ਰੂਰਤ ਹੈ, ਪੁਰਾਣੀ ਪਛਾਣ ਹੋਣ ਦੇ ਕਾਰਣ ਜਦ ਪੀੜਤ ਬਜ਼ੁਰਗ ਉਨ੍ਹਾਂ ਦੇ ਘਰ ਚੁੰਗੀ ਨੰਬਰ ਤਿੰਨ ਦੇ ਨੇੜੇ ਪੈਸੇ ਦੇਣ ਲਈ ਪੁੱਜੀ ਤਾਂ ਇਸ ਦੌਰਾਨ ਦੋਵੇਂ ਦੋਸ਼ੀ ਜਗਦੀਸ਼ ਸਿੰਘ ਅਤੇ ਗਗਨਦੀਪ ਸਿੰਘ ਉਰਫ ਗਗਨਾ ਵੀ ਆ ਗਏ ਅਤੇ ਉਨ੍ਹਾਂ ਉਸਦੇ ਕੱਪੜੇ ਉਤਾਰ ਕੇ ਮਹਿਲਾ ਦੇ ਨਾਲ ਅਸ਼ਲੀਲ ਵੀਡੀਓ ਬਣਾ ਲਈ ਅਤੇ ਧਮਕੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤੈਂਨੂੰ ਛੱਡਾਂਗੇ ਨਹੀਂ ਅਤੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਪੈਸੇ ਮੰਗਣ ਲੱਗੇ।
ਇਹ ਵੀ ਪੜ੍ਹੋ: ਕੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅੱਗੇ ਆਪਣੀ ਚੁੱਪ ਦਾ ਰਾਜ਼ ਖੋਲ੍ਹਣਗੇ ਨਵਜੋਤ ਸਿੱਧੂ?
ਦੋਸ਼ੀਆਂ ਨੇ ਉਸ ਤੋਂ ਸੋਨੇ ਦਾ ਕੜਾ, ਮੁੰਦਰੀ ਅਤੇ 2200 ਰੁਪਏ ਨਕਦ ਦੇ ਇਲਾਵਾ 1 ਲੱਖ ਰੁਪਏ ਦਾ ਚੈੱਕ ਵੀ ਲੈ ਲਿਆ। ਪੀੜਤ ਬਜ਼ੁਰਗ ਨੇ ਚੈੱਕ 'ਤੇ ਜੋ ਪੰਜਾਬ ਐਂਡ ਸਿੰਧ ਬੈਂਕ ਦਾ ਸੀ, ਅੰਗਰੇਜ਼ੀ 'ਚ ਦਸਤਖ਼ਤ ਕਰ ਦਿੱਤੇ, ਜਦਕਿ ਉਹ ਪੰਜਾਬੀ ਅਤੇ ਵਿਚ ਦਸਤਖ਼ਤ ਕਰਦਾ ਸੀ। ਪੀੜਤ ਬਜ਼ੁਰਗ ਵਲੋਂ ਉਕਤ ਮਾਮਲਾ ਉੱਚ ਪੁਲਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਕਿ ਦੋਸ਼ੀ ਕਾਬੂ ਆ ਸਕੇ। ਜਦ ਦੋਸ਼ੀਆਂ ਨੇ ਬੈਂਕ ਵਿਚ ਚੈੱਕ ਲਗਾਇਆ ਤਾਂ ਬੈਂਕ ਵਾਲਿਆਂ ਨੇ ਉਨ੍ਹਾਂ ਨੂੰ ਚੈੱਕ ਵਾਪਸ ਕਰ ਦਿੱਤਾ ਤੇ ਕਿਹਾ ਕਿ ਦਸਤਖਤ ਠੀਕ ਨਹੀਂ ਹਨ। ਜਿਸ 'ਤੇ ਦੋਸ਼ੀਆਂ ਨੇ ਪੀੜਤ ਬਜ਼ੁਰਗ ਦੇ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਪੁਲਸ ਨੂੰ ਜਾਣਕਾਰੀ ਦਿੱਤੀ, ਜਿਸ 'ਤੇ ਸਾਰੇ ਦੋਸ਼ੀ ਪੁਲਸ ਨੇ ਦਬੋਚ ਲਏ। ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਕਿਹਾ ਕਿ ਤਿੰਨ ਦੋਸ਼ੀਆਂ ਨੇ ਸੋਨੇ ਦਾ ਕੜਾ, ਮੁੰਦਰੀ ਅਤੇ 2200 ਰੁਪਏ ਨਕਦ ਦੇ ਇਲਾਵਾ ਇਕ ਲੱਖ ਰੁਪਏ ਦਾ ਚੈੱਕ ਹੜੱਪਿਆ।
ਇਹ ਵੀ ਪੜ੍ਹੋ: ਮਾਂ ਵਲੋਂ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਮਾਸੀ ਨੇ ਲਾਏ ਗੰਭੀਰ ਦੋਸ਼
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੇ ਬਾਅਦ ਗੁਰਪ੍ਰੀਤ ਕੌਰ, ਜਗਦੀਸ਼ ਸਿੰਘ ਉਰਫ ਲਾਟੀ, ਗਗਨਦੀਪ ਸਿੰਘ ਉਰਫ ਗਗਨਾ ਖਿਲਾਫ਼ ਥਾਣਾ ਸਿਟੀ ਸਾਊਥ ਮੋਗਾ ਵਿਚ ਮਾਮਲਾ ਦਰਜ ਕਰਨ ਦੇ ਬਾਅਦ ਉਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਨ੍ਹਾਂ ਦਾ ਦੋ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਇਸ ਮਾਮਲੇ ਦੀ ਜਾਂਚ ਅਗਲੇਰੀ ਜਾਂਚ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਹਰਸਿਮਰਤ ਦੇ ਅਸਤੀਫ਼ੇ 'ਤੇ ਪ੍ਰਕਾਸ਼ ਸਿੰਘ ਬਾਦਲ ਦਾ ਪਹਿਲਾ ਬਿਆਨ ਆਇਆ ਸਾਹਮਣੇ
NEXT STORY