ਪਟਿਆਲਾ, (ਜੋਸਨ, ਬਲਜਿੰਦਰ, ਜ. ਬ.)- ਬੇਰੋਜ਼ਗਾਰੀ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ’ਚ ਵਰ੍ਹਦੇ ਮੀਂਹ ਦੌਰਾਨ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ। ਯੂਥ ਵਿੰਗ ਦੇ ਇੰਚਾਰਜ ਤੇ ਵਿਧਾਇਕ ਮੀਤ ਹੇਅਰ ਅਤੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਵੱਲੋਂ ਆਯੋਜਿਤ ਇਸ ਰੋਸ ਧਰਨੇ ਤੇ ਰੋਸ ਮਾਰਚ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਅਮਨ ਅਰੋਡ਼ਾ, ਰੁਪਿੰਦਰ ਕੌਰ ਰੂਬੀ ਤੇ ਯੂਥ ਵਿੰਗ ਦੀ ਸੂਬਾ ਲੀਡਰਸ਼ਿਪ ਸਮੇਤ ਵੱਡੀ ਗਿਣਤੀ ’ਚ ਨੌਜਵਾਨਾਂ ਅਤੇ ਵਲੰਟੀਅਰਾਂ ਨੇ ਹਿੱਸਾ ਲਿਆ। ®ਭਾਰੀ ਮੀਂਹ ’ਚ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਨੇਡ਼ੇ ਇਕੱਠੇ ਹੋਏ ‘ਆਪ’ ਪ੍ਰਦਰਸ਼ਨਕਾਰੀਆਂ ਨੇ ਮਿਥੇ ਰੂਟ ਮੁਤਾਬਕ ਮੋਤੀ ਮਹਿਲ ਵੱਲ ਕੂਚ ਕੀਤਾ। ਪਹਿਲਾਂ ਹੀ ਤਾਇਨਾਤ ਭਾਰੀ ਪੁਲਸ ਫੋਰਸ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਨੇਡ਼ੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਰਾਜੇਸ਼ ਕੁਮਾਰ ਨੇ ਅੱਗੇ ਆ ਕੇ ਮੰਗ-ਪੱਤਰ ਲਿਆ। ®ਮੰਗ-ਪੱਤਰ ’ਚ ਚੋਣ ਵਾਅਦੇ ਮੁਤਾਬਿਕ ਹਰ ਘਰ ਨੌਕਰੀ, ਨੌਜਵਾਨਾਂ ਨੂੰ ਮੋਬਾਇਲ ਫ਼ੋਨ, ਨੌਕਰੀ ਉਪਲਬਧ ਕਰਵਾਉਣ ਤੱਕ ਸਾਰੇ ਬੇਰੋਜ਼ਗਾਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ, ਅਪ੍ਰੈਲ 2017 ਤੋਂ ਬਕਾਏ ਸਮੇਤ ਤੁਰੰਤ ਜਾਰੀ ਕਰਨ, ਖ਼ਾਲੀ ਪਈਆਂ ਲੱਖਾਂ ਅਸਾਮੀਆਂ ਨੂੰ ਤੁਰੰਤ ਰੈਗੂਲਰ ਆਧਾਰ ’ਤੇ ਭਰਨ ਅਤੇ ਪੰਜਾਬ ’ਚ ਅਪ੍ਰੈਂਟਿਸਜ਼ ਐਕਟ 1961 ਨੂੰ ਬਿਨਾਂ ਦੇਰੀ ਲਾਗੂ ਕਰਨ ਦੀ ਮੰਗ ਕੀਤੀ। ਇਸ ਤਹਿਤ ਸਰਕਾਰ ਵੱਲੋਂ ਇਹ ਵੀ ਮੰਗ ਕੀਤੀ ਗਈ ਕਿ ਨਿਯੁਕਤ ਟਰੇਨਰ ਉਦਯੋਗਿਕ ਖੇਤਰ ਦੇ ਕਾਰੀਗਰਾਂ ਅਤੇ ਮਜ਼ਦੂਰਾਂ ਨੂੰ ਨਵੀਂ ਤਕਨੀਕ ਸਿਖਾ ਕੇ ਉਨ੍ਹਾਂ ਦੀ ਸਕਿੱਲ ਵਧਾਉਣ ਤਾਂ ਕਿ ਉਨ੍ਹਾਂ ਦੀ ਵੇਜ ਅਪਗ੍ਰੇਡ ਹੁੰਦੀ ਰਹੇ।
®ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਮੌਕੇ ਕੰਧਾਂ ’ਤੇ ਲਿਖ ਕੇ ਅਤੇ ਲਿਖਤੀ ਫਾਰਮ ਭਰਵਾ ਕੇ ਨੌਜਵਾਨਾਂ ਨਾਲ ਘਰ-ਘਰ ਨੌਕਰੀ ਦਾ ਵਾਅਦਾ ਕੀਤਾ ਸੀ। ਨੌਜਵਾਨਾਂ ਨਾਲ ਕੀਤਾ ਉਹ ਵਾਅਦਾ ਧੋਖਾ ਸਾਬਤ ਹੋਇਆ। ਅੱਜ ਪੰਜਾਬ ਦੇ ਲੱਖਾਂ ਬੇਰੁਜ਼ਗਾਰ ਨੌਜਵਾਨ ਲਡ਼ਕੇ-ਲਡ਼ਕੀਆਂ ਕੈਪਟਨ ਤੋਂ ਜਵਾਬ ਮੰਗ ਰਹੇ ਹਨ।
®ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਆਮ ਨੌਜਵਾਨਾਂ ਨਾਲ ਵਾਅਦਾ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਇਕ ਨੌਕਰੀ ਦਿੱਤੀ ਹੈ, ਉਹ ਵੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਓਵਰਏਜ ਹੋਏ ਪੁੱਤ ਨੂੰ ਦਿੱਤੀ ਹੈ। ਸਿੱਧੂ ਨੇ ਕੈਪਟਨ ਤੋਂ ਵਾਅਦੇ ਮੁਤਾਬਕ ਹਰੇਕ ਨੌਜਵਾਨਾਂ ਨੂੰ ਨੌਕਰੀ ਦੀ ਮੰਗ ਦੇ ਨਾਲ-ਨਾਲ ਇਸ ਸੈਸ਼ਨ ਦੌਰਾਨ ਵਿਸ਼ੇਸ਼ ਬਿੱਲ ਲਿਆ ਕੇ ਉਨ੍ਹਾਂ ਨੌਜਵਾਨਾਂ ਲਈ ਉਮਰ ਦੀ ਸੀਮਾ ਵਧਾਉਣ ਦੀ ਮੰਗ ਕੀਤੀ ਜੋ ਸਡ਼ਕਾਂ ’ਤੇ ਰੋਜ਼ਗਾਰ ਦੀ ਮੰਗ ਕਰਦੇ ਕਰਦੇ ਓਵਰਏਜ ਹੋ ਚੁੱਕੇ ਹਨ। ®ਨੌਜਵਾਨ ਮਹਿਲਾ ਆਗੂ ਨਰਿੰਦਰ ਕੌਰ ਭਾਰਜ ਨੇ ਕਿਹਾ ਕਿ ‘ਆਪ’ ਕੈਪਟਨ ਦਾ ਚੋਣ ਮੈਨੀਫੈਸਟੋ ਲੈ ਕੇ ਪਿੰਡ-ਪਿੰਡ ਜਾਵੇਗੀ। ਲੋਕਾਂ ਖ਼ਾਸ ਕਰ ਕੇ ਨੌਜਵਾਨਾਂ ਨੂੰ ਕੈਪਟਨ ਅਤੇ ਇਸ ਦੇ ਮੰਤਰੀਆਂ ਤੋਂ ਹਿਸਾਬ ਮੰਗਣ ਲਈ ਲਾਮਬੰਦ ਕਰੇਗੀ ਜੋ ਹੁਣ ਰੋਜ਼ਗਾਰ ਦੇਣ ਦੀ ਥਾਂ ਨੌਜਵਾਨਾਂ ਨਾਲ ਕੋਝੇ ਮਜ਼ਾਕ ਕਰ ਰਹੇ ਹਨ। ®ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਉਹ ਇਸ ਸੈਸ਼ਨ ’ਚ ਨੌਜਵਾਨਾਂ ਦੇ ਰੋਜ਼ਗਾਰ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਉਣਗੇ। ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਨੇ ਕਿਹਾ ਕਿ ਸਰਕਾਰ ਪ੍ਰਾਈਵੇਟ ਕਾਲਜਾਂ-ਯੂਨੀਵਰਸਿਟੀਆਂ ਦੇ ਪਲੇਸਮੈਂਟ ਪ੍ਰੋਗਰਾਮਾਂ ਨੂੰ ਆਪਣੇ ਖਾਤੇ ’ਚ ਪਾ ਕੇ ਕੇਵਲ ਪੰਜਾਬ ਦੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਰਹੀ ਹੈ। ਸਰਕਾਰੀ ਖ਼ਜ਼ਾਨੇ ਨੂੰ ਬਿਨਾਂ ਕਾਰਨ ਲੁਟਾ ਰਹੀ ਹੈ। ®ਇਸ ਮੌਕੇ ‘ਆਪ’ ਯੂਥ ਵਿੰਗ ਦੇ ਸੂਬਾ ਸਹਿ-ਪ੍ਰਧਾਨ ਸੰਦੀਪ ਧਾਲੀਵਾਲ, ਜ਼ੋਨ ਪ੍ਰਧਾਨ ਕੁਲਜਿੰਦਰ ਢੀਂਡਸਾ, ਰੋਬੀ ਕੰਗ, ਸੁਖਰਾਜ ਸਿੰਘ ਬੱਲ, ਅਮਨ ਮੋਹੀ, ਗੋਰਾ ਫ਼ਿਰੋਜ਼ਸ਼ਾਹ, ਮਹਿਲਾ ਵਿੰਗ ਦੀ ਪ੍ਰਧਾਨ ਰਾਜ ਲਾਲੀ ਗਿੱਲ, ਟਰੇਡ ਵਿੰਗ ਪ੍ਰਧਾਨ ਨੀਨਾ ਮਿੱਤਲ, ਸਹਿ-ਪ੍ਰਧਾਨ ਡਾ. ਬਲਬੀਰ ਸਿੰਘ, ਕੋਰ ਕਮੇਟੀ ਮੈਂਬਰ ਦਲਬੀਰ ਸਿੰਘ ਢਿੱਲੋਂ, ਗੁਰਦਿੱਤ ਸਿੰਘ ਸੇਖੋਂ, ਡਾ. ਰਵਜੋਤ ਸਿੰਘ, ਡਾ. ਜਮੀਲੂ ਉਰ ਰਹਿਮਾਨ, ਸੀਨੀਅਰ ਆਗੂ ਬਲਜਿੰਦਰ ਸਿੰਘ ਚੌਂਦਾ, ਆਰ . ਪੀ. ਐੱਸ. ਮਲਹੋਤਰਾ, ਹਰਚੰਦ ਸਿੰਘ ਬਰਸਟ, ਪਟਿਆਲਾ ਯੂਥ ਜ਼ਿਲਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਯੂਥ ਪੱਧਰੀ ਆਗੂ ਵੱਡੀ ਗਿਣਤੀ ’ਚ ਮੌਜੂਦ ਸਨ।
ਸੁਮੇਧ ਸੈਣੀ ਦਾ ਗੰਨਮੈਨ ਦੱਸਣ ਵਾਲੇ ਸਮੇਤ 3 ਖਿਲਾਫ 3 ਸਾਲਾਂ ਪਿੱਛੋਂ ਕੇਸ ਦਰਜ
NEXT STORY