ਪਟਿਆਲਾ (ਬਲਜਿੰਦਰ): ਸ਼ਨੀਵਾਰ ਦੀ ਸ਼ਾਮ ਨੂੰ ਸ਼ਹਿਰ ਦੇ ਭੁਪਿੰਦਰ ਰੋਡ ’ਤੇ ਸਥਿਤ ਸੀ.ਸੀ.ਡੀ. ਦੇ ਸਾਹਮਣੇ ਐਕਸਾਈਜ਼ ਵਿਭਾਗ ਦੀ ਟੀਮ ਨੇ ਇੱਕ ਕਾਲੇ ਰੰਗ ਦੀ ਫੋਰਚੂਨਰ ਗੱਡੀ ਘੇਰ ਲਈ ਅਤੇ ਮੌਕੇ ’ਤੇ ਥਾਣਾ ਸਿਵਲ ਲਾਈਨ ਦੀ ਪੁਲਸ ਵੀ ਪਹੁੰਚ ਗਈ। ਐਕਸਾਈਜ਼ ਦੀ ਟੀਮ ਨੇ ਇੱਕ ਪਾਸੇ ਆਪਣੀ ਗੱਡੀ ਲਗਾਈ ਹੋਈ ਅਤੇ ਦੂਜੇ ਪਾਸੇ ਪੁਲਸ ਨੇ ਆਪਣੀ ਗੱਡੀ ਲਗਾ ਦਿੱਤੀ। ਮੌਕੇ ’ਤੇ ਐਕਸਾਈਜ਼ ਦੀ ਪੁਲਸ ਪਾਰਟੀ ਵੀ ਪਹੁੰਚੀ ਹੋਈ ਸੀ। ਗੱਡੀ ਪੇਟੀਆਂ ਨਾਲ ਭਰੀ ਹੋਈ ਦਿਖਾਈ ਦੇ ਰਹੀ ਸੀ। ਜਦੋਂ ਮੌਕੇ ’ਤੇ ਮੌਜੂਦ ਪੁਲਸ ਨੂੰ ਪੁਛਿਆ ਗਿਆ ਤਾਂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਸਗੋਂ ਇਹ ਕਹਿ ਕੇ ਟਾਲਣ ਦੀ ਕੋਸ਼ਿਸ ਕੀਤੀ ਗਈ ਕਿ ਅਜੇ ਜਾਂਚ ਚੱਲ ਰਹੀ ਹੈ। ਇਸ ਦੌਰਾਨ ਕਾਫੀ ਦੇਰ ਐਕਸਾਈਜ਼ ਵਿਭਾਗ ਵਾਲਿਆਂ ਕੁਝ ਵਿਅਕਤੀਆਂ ਦੀ ਗੱਲ ਚਲਦੀ ਰਹੀ, ਪਰ ਅਜੇ ਤੱਕ ਇਸ ਮਾਮਲੇ ਵਿਚ ਅਧਿਆਰਤ ਤੌਰ ’ਤੇ ਕੁਝ ਵੀ ਨਹੀਂ ਗਿਆ।
ਇਹ ਵੀ ਪੜ੍ਹੋ ਪਾਕਿਸਤਾਨੀ ਨਾਗਰਿਕਾਂ ਲਈ ਅੱਜ ਵਾਪਸ ਜਾਣ ਦਾ ਆਖ਼ਰੀ ਦਿਨ, ਅਟਾਰੀ ਬਾਰਡਰ 'ਤੇ ਲੱਗੀਆਂ ਲੰਮੀਆਂ ਲਾਈਨਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡਾ ਫੇਰਬਦਲ: 1 IPS ਤੇ 2 PPS ਅਧਿਕਾਰੀਆਂ ਦਾ ਤਬਾਦਲਾ
NEXT STORY