ਫ਼ਰੀਦਕੋਟ (ਜਗਤਾਰ): ਫ਼ਰੀਦਕੋਟ ਪੁਲਸ ਵੱਲੋਂ ਪਿੰਡ ਬਾਹਮਣਵਾਲਾ ਵਿਖੇ ਹੋਏ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਕੋਲੋਂ ਬਰਾਮਦਗੀ ਕਰਵਾਉਣ ਗਈ ਪੁਲਸ ਪਾਰਟੀ 'ਤੇ ਫ਼ਾਇਰਿੰਗ ਕਰਨ ਵਾਲੇ ਦੋਸ਼ੀ ਨੂੰ ਜਵਾਬੀ ਫਾਇਰਿੰਗ ਦੌਰਾਨ ਜ਼ਖ਼ਮੀ ਹਾਲਤ ਵਿਚ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐੱਸ.ਐੱਸ.ਪੀ. ਫ਼ਰੀਦਕੋਟ ਵੱਲੋ ਸਾਂਝੀ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੂਹ ਕੰਬਾਊ ਹਾਦਸਾ! ਨਹਿਰ 'ਚ ਡਿੱਗੀ ਸੰਗਤ ਨਾਲ ਭਰੀ ਗੱਡੀ; 6 ਸ਼ਰਧਾਲੂਆਂ ਦੀ ਗਈ ਜਾਨ, ਕਈ ਲਾਪਤਾ
ਜਾਣਕਾਰੀ ਮੁਤਾਬਿਕ 22 ਜੁਲਾਈ 2025 ਨੂੰ ਪਿੰਡ ਬਾਹਮਣ ਵਾਲਾ ਵਿਖੇ ਯਾਦਵਿੰਦਰ ਸਿੰਘ ਨਾਮ ਦਾ ਵਿਅਕਤੀ ਜੋ ਕਿ ਮੋਹਾਲੀ ਜਿਲੇ ਨਾਲ ਸਬੰਧਿਤ ਸੀ, ਉਸ ਨੂੰ 03 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਸ ਸਮੇ ਗੋਲੀ ਮਾਰ ਦਿੱਤੀ ਗਈ ਸੀ, ਜਦ ਉਹ ਜੀਵਨਜੋਤ ਚਾਹਲ ਉਰਫ ਜੁਗਨੂੰ ਨਾਮ ਦੇ ਵਿਅਕਤੀ ਨਾਲ ਬਤੌਰ ਡਰਾਇਵਰ ਪਿੰਡ ਬਾਹਮਣ ਵਾਲਾ ਵਿਖੇ ਕਿਸੇ ਭੋਗ ਵਿਚ ਆਇਆ ਹੋਇਆ ਸੀ। ਜਿਸ ਉਪਰੰਤ ਫਰੀਦਕੋਟ ਪੁਲਸ ਵੱਲੋਂ ਇਸ ਮਾਮਲੇ ਵਿਚ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇਟੈਲੀਜੈਂਸ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਮਰਿੰਦਰ ਸਿੰਘ ਇੰਚਾਰਜ ਸੀ.ਆਈ.ਏ ਫਰੀਦਕੋਟ ਵੱਲੋਂ ਪੁਲਸ ਪਾਰਟੀ ਸਮੇਤ ਇਸ ਕਤਲ ਦੀ ਵਾਰਦਾਤ ਨੂੰ ਦਵਿੰਦਰ ਬੰਬੀਹਾ ਗੈਗ ਦੇ ਵਿਦੇਸ਼ ਸਥਿਤ ਫਰਾਰ ਗੈਗਸਟਰ ਗੌਰਵ ਉਰਫ ਲੱਕੀ ਪਟਿਆਲ ਦੇ ਇਸ਼ਾਰੇ ਤੇ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਚਿੰਕੀ ਪੁੱਤਰ ਮਾਨ ਸਿੰਘ ਵਾਸੀ ਵਾਰਡ ਨੰਬਰ 01, ਮੁਕਤਸਰ ਰੋਡ, ਜੈਤੋ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋ ਬਾਅਦ ਦੋਸ਼ੀ ਨੂੰ ਪਨਾਹ ਦੇਣ ਵਾਲੇ ਸੂਰਜ ਕੁਮਾਰ ਪੁੱਤਰ ਪ੍ਰਕਾਸ਼ ਚੰਦ ਵਾਸੀ ਚੌੜੀ ਗਲੀ ਕਾਲਿਆਵਾਲੀ ਮੰਡੀ ਜ਼ਿਲ੍ਹਾ ਸਿਰਸਾ (ਹਰਿਆਣਾ) ਨੂੰ 27 ਜੁਲਾਈ 2025 ਨੂੰ ਸਿਰਸਾ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਫ਼ੈਲ ਰਿਹੈ ਵਾਇਰਸ! 6 ਜ਼ਿਲ੍ਹਿਆਂ 'ਚ ਪਈ ਮਾਰ, ਤੁਸੀਂ ਵੀ ਹੋ ਜਾਓ ਸਾਵਧਾਨ
ਜਿਸ ਉਪਰੰਤ ਅੱਜ ਸਵੇਰੇ ਜਦ ਥਾਣੇਦਾਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਪੁਲਿਸ ਪਾਰਟੀ ਸਮੇਤ ਕਤਲ ਮਾਮਲੇ ਦੇ ਮੁੱਖ ਦੋਸ਼ੀ ਚਿੰਕੀ ਨੂੰ ਨਾਲ ਲੈ ਕੇ ਵਾਰਦਾਤ ਦੌਰਾਨ ਵਰਤੇ ਮੋਟਰਸਾਈਕਲ ਦੀ ਬਰਾਮਦਗੀ ਕਰਨ ਲਈ ਬੀੜ ਸਿੱਖਾ ਵਾਲਾ ਪਾਸ ਆਏ ਸੀ। ਜਿੱਥੇ ਪਹੁੰਚ ਕੇ ਦੋਸ਼ੀ ਵੱਲੋਂ ਝਾੜੀਆ ਵਿੱਚ ਪਏ ਮੋਟਰਸਾਈਕਲ ਪਾਸ ਪਹੁੰਚ ਕੇ ਉਸ ਵਿੱਚ ਛੁਪਾਏ .32 ਬੋਰ ਪਿਸਟਲ ਕੱਢ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ, ਜਿਸ ਪਰ ਪੁਲਿਸ ਪਾਰਟੀ ਵੱਲੋਂ ਜਵਾਬੀ ਫਾਇੰਰਿੰਗ ਕੀਤੀ ਤਾਂ ਦੋਸ਼ੀ ਜਖਮੀ ਹੋ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ। ਪੁਲਸ ਟੀਮਾਂ ਨੇ ਮੌਕੇ ਤੋਂ .32 ਬੋਰ ਪਿਸਤੌਲ ਅਤੇ 02 ਜਿੰਦਾ ਰੌਦ ਬਰਾਮਦ ਕੀਤੇ ਹਨ, ਇਸ ਦੇ ਨਾਲ ਹੀ ਉਹਨਾ ਵੱਲੋਂ ਮੌਕੇ ਪਰ ਮੌਜੂਦ ਮੋਟਰਸਾਈਕਲ ਵੀ ਕਬਜ਼ੇ ਵਿਚ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਾਸੀਆਂ ਨੂੰ ਮੁਫ਼ਤ ਲੱਗੇਗੀ ਇਹ ਵੈਕਸੀਨ! ਮਾਨ ਸਰਕਾਰ ਨੇ ਦਿੱਤੀ ਇਕ ਹੋਰ ਵੱਡੀ ਸਹੂਲਤ
NEXT STORY