ਲੁਧਿਆਣਾ (ਹਿਤੇਸ਼)- ਵਿਧਾਇਕ ਕੁਲਵੰਤ ਸਿੱਧੂ ਵਲੋਂ ਤਾਲਾ ਲਗਾਉਣ ਦੇ ਬਾਵਜੂਦ ਖੁੱਲ੍ਹੇ ਸ਼ਰਾਬ ਦੇ ਨਾਜਾਇਜ਼ ਠੇਕੇ ਨੂੰ ਨਗਰ ਨਿਗਮ ਨੇ ਡਿਪਟੀ ਮੇਅਰ ਦੀ ਸ਼ਿਕਾਇਤ ’ਤੇ ਸੀਲ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰੂਹ ਕੰਬਾਊ ਹਾਦਸਾ! ਨਹਿਰ 'ਚ ਡਿੱਗੀ ਸੰਗਤ ਨਾਲ ਭਰੀ ਗੱਡੀ; 6 ਸ਼ਰਧਾਲੂਆਂ ਦੀ ਗਈ ਜਾਨ, ਕਈ ਲਾਪਤਾ
ਇਹ ਸ਼ਰਾਬ ਦਾ ਠੇਕਾ ਗਿੱਲ ਰੋਡ ਨਹਿਰ ਦੇ ਕਿਨਾਰੇ ਸਥਿਤ ਹੈ, ਜਿਸ ਨੂੰ ਖੁੱਲ੍ਹਣ ਸਮੇਂ ਹੀ ਇਲਾਕੇ ’ਚ ਸਫਾਈ ਮੁਹਿੰਮ ਲਈ ਗਏ ਵਿਧਾਇਕ ਸਿੱਧੂ ਅਤੇ ਡਿਪਟੀ ਮੇਅਰ ਪ੍ਰਿੰਸ ਜੌਹਰ ਨੇ ਤਾਲਾ ਲਗਵਾ ਦਿੱਤਾ ਸੀ ਪਰ ਕੁਝ ਦੇਰ ਬਾਅਦ ਇਹ ਠੇਕਾ ਫਿਰ ਤੋਂ ਖੁੱਲ੍ਹ ਗਿਆ, ਜਿਸ ਦੇ ਨੇੜੇ ਹੀ ਪਾਰਕ ਅਤੇ ਮੰਦਰ ਹੋਣ ਦੀ ਵਜ੍ਹਾ ਨਾਲ ਇਲਾਕੇ ਦੇ ਲੋਕਾਂ ਦੇ ਇਤਰਾਜ਼ ਦੇ ਆਧਾਰ ’ਤੇ ਡਿਪਟੀ ਮੇਅਰ ਵਲੋਂ ਨਗਰ ਨਿਗਮ ਅਫਸਰਾਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਫ਼ੈਲ ਰਿਹੈ ਵਾਇਰਸ! 6 ਜ਼ਿਲ੍ਹਿਆਂ 'ਚ ਪਈ ਮਾਰ, ਤੁਸੀਂ ਵੀ ਹੋ ਜਾਓ ਸਾਵਧਾਨ
ਇਸ ਦੇ ਬਾਵਜੂਦ ਜ਼ੋਨ-ਸੀ ਦੀ ਬਿਲਡਿੰਗ ਬ੍ਰਾਂਚ ਦੇ ਏ. ਟੀ. ਪੀ. ਅਤੇ ਇੰਸਪੈਕਟਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਡਿਪਟੀ ਮੇਅਰ ਵਲੋਂ ਕਮਿਸ਼ਨਰ ਨੂੰ ਲਿਖਤੀ ਰੂਪ ’ਚ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਜਲਦਬਾਜ਼ੀ ’ਚ ਐਤਵਾਰ ਨੂੰ ਸ਼ਰਾਬ ਦੇ ਠੇਕੇ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਗਈ, ਜਿਸ ਦੇ ਲਈ ਠੇਕੇ ਦਾ ਨਿਰਮਾਣ ਹਾਈਟੈਂਸ਼ਨ ਤਾਰਾਂ ਦੇ ਹੇਠਾਂ ਹੋਣ ਦਾ ਹਵਾਲਾ ਦਿੱਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ 'ਚ ਵੱਡਾ ਹਾਦਸਾ! ਬੋਲੈਰੋ ਗੱਡੀ ਨੂੰ ਅਚਾਨਕ ਲੱਗੀ ਅੱਗ
NEXT STORY