ਅਬੋਹਰ (ਸੁਨੀਲ) : ਇੱਥੇ ਨਗਰ ਥਾਣਾ ਨੰਬਰ-1 ਦੀ ਪੁਲਸ ਨੇ ਅਮਰੀਕਾ ਦਾ ਵੀਜ਼ਾ ਦਿਵਾਉਣ ਦੇ ਨਾਮ ’ਤੇ 10 ਲੱਖ ਦੀ ਧੋਖਾਦੇਹੀ ਕਰਨ ਦੇ ਦੋਸ਼ ’ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਸਹਾਇਕ ਸਬ-ਇੰਸਪੈਕਟਰ ਗੁਰਮੇਲ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਣਕਾਰੀ ਅਨੁਸਾਰ ਤਾਰਾ ਸਟੇਟ ਦੇ ਰਹਿਣ ਵਾਲੇ ਅਵਿਨਾਸ਼ ਚੰਦਰ ਦੇ ਪੁੱਤਰ ਸੰਦੀਪ ਸੇਠੀ ਨੇ 11 ਦਸੰਬਰ 2024 ਨੂੰ ਪੁਲਸ ਉੱਚ ਅਧਿਕਾਰੀਆਂ ਨੂੰ ਦਿੱਤੀ ਅਰਜ਼ੀ ’ਚ ਦੱਸਿਆ ਕਿ ਗੋਵਿੰਦ ਨਗਰੀ ਗਲੀ ਨੰਬਰ-4 ਦੇ ਰਹਿਣ ਵਾਲੇ ਵਿਜੇ ਭਠੇਜਾ ਦੇ ਪੁੱਤਰ ਸਾਗਰ ਭਠੇਜਾ ਨੇ ਅਮਰੀਕਾ ਦਾ ਵੀਜ਼ਾ ਦਿਵਾਉਣ ਅਤੇ ਉੱਥੇ ਸੈਟਲ ਹੋਣ ਲਈ ਸਮਝੌਤਾ ਕੀਤਾ ਸੀ।
ਇਸ ਲਈ ਉਸ ਨੇ 2023 ’ਚ 10 ਲੱਖ ਰੁਪਏ ਅਤੇ ਅਸਲ ਪਾਸਪੋਰਟ ਸੌਂਪ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਸ ਨਾਲ ਕਈ ਵਾਰ ਵੀਜ਼ੇ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਕਾਰਨ ਸਾਗਰ ਭਠੇਜਾ ਨੇ ਉਸ ਨਾਲ ਧੋਖਾ ਕੀਤਾ ਹੈ। ਪੁਲਸ ਨੇ ਸਾਗਰ ਭਠੇਜਾ ਖ਼ਿਲਾਫ਼ 10 ਲੱਖ ਰੁਪਏ ਦੀ ਧੋਖਾਦੇਹੀ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ।
ਪੰਜਾਬ ਦੇ ਇਸ ਇਲਾਕੇ 'ਚ ਸਵੇਰੇ-ਸਵੇਰੇ ਹੋਈ ਗੋਲ਼ੀਆਂ ਦੀ ਤਾੜ-ਤਾੜ! ਪੁਲਸ ਨੇ ਵੀ ਪਾ ਦਿੱਤੀ ਕਾਰਵਾਈ
NEXT STORY