ਲੁਧਿਆਣਾ (ਰਾਮ)- ਲੁਧਿਆਣਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਫੈਕਟਰੀ ਵਿੱਚ ਲੇਬਰ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਦੀ ਪਛਾਣ ਪਿਆਰੇ ਲਾਲ (47) ਵਜੋਂ ਹੋਈ ਹੈ। ਉਹ ਆਪਣੇ ਪਰਿਵਾਰ ਸਮੇਤ 1 ਸਾਲ ਪਹਿਲਾਂ ਹੀ ਦਿੱਲੀ ਤੋਂ ਲੁਧਿਆਣਾ ਵਿੱਚ ਸ਼ਿਫਟ ਹੋਇਆ ਸੀ।
ਪਰਿਵਾਰ ਨੇ ਕਮਰੇ 'ਚ ਉਸ ਦੀ ਲਾਸ਼ ਲਟਕਦੀ ਹੋਈ ਦੇਖੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਜਦੋਂ ਰੌਲਾ ਪਾਇਆ ਤਾਂ ਆਸ ਪਾਸ ਦੇ ਲੋਕ ਇਕੱਠੇ ਹੋਏ ਅਤੇ ਲਾਸ਼ ਫਾਹੇ ਤੋਂ ਉਤਾਰ ਕੇ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ ‘ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭਿਜਵਾਈ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਵੱਡਾ ਫੇਰਬਦਲ, 115 DSPs ਦੇ ਕੀਤੇ ਗਏ ਤਬਾਦਲੇ, ਦੇਖੋ ਸੂਚੀ
ਇਸ ਦੌਰਾਨ ਲਾਸ਼ ਦੇ ਕੋਲ ਪੁਲਸ ਨੂੰ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸੁਸਾਈਡ ਨੋਟ ਵਿੱਚ ਉਸ ਨੇ ਆਪਣੀ ਮੌਤ ਦੇ ਲਈ ਖੁਦ ਨੂੰ ਜਿੰਮੇਵਾਰ ਠਹਿਰਾਇਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਿਆਰੇ ਲਾਲ ਇੱਕ ਸਾਲ ਪਹਿਲਾਂ ਹੀ ਇੱਥੇ ਰਹਿਦ ਲਈ ਆਇਆ ਸੀ ਅਤੇ ਫੈਕਟਰੀ ਵਰਕਰ ਹੈ।
ਲੋਕਾਂ ਨੇ ਅੱਗੇ ਦੱਸਿਆ ਕਿ ਉਸ ਦੀ ਬੇਟੀ ਮਾਨਸੀ 11ਵੀਂ ਅਤੇ ਬੇਟਾ ਆਸ਼ੀਸ਼ 8ਵੀਂ ਕਲਾਸ ਵਿੱਚ ਪੜ੍ਹਦੇ ਹਨ। ਉਨ੍ਹਾਂ ਦੇ ਘਰ ਵਿੱਚ ਇੱਕ ਮਹੀਨਾ ਪਹਿਲਾਂ ਚੋਰੀ ਹੋਈ ਸੀ। ਇਸ ਦੌਰਾਨ ਦੋ ਕੰਨ ਦੀਆਂ ਬਾਲੀਆਂ, ਮੁੰਦਰੀ, ਦੋ ਮੰਗਲਸੂਤਰਾਂ ਸਮੇਤ 3.50 ਲੱਖ ਰੁਪਏ ਦਾ ਸਮਾਨ ਚੋਰੀ ਹੋ ਗਿਆ ਸੀ। ਇਸ ਤੋਂ ਬਾਅਦ ਤੋਂ ਉਹ ਕਾਫੀ ਪ੍ਰੇਸ਼ਾਨ ਚੱਲ ਰਿਹਾ ਸੀ, ਜਿਸ ਕਾਰਨ ਉਸ ਨੇ ਫਾਹਾ ਲੈ ਕੇ ਆਪਣੀ ਜਾਵਨਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਬਾਰੇ ਨਹੀਂ ਆਇਆ ਕੋਈ ਫ਼ੈਸਲਾ, ਕੀ ਹੋਰ ਟਲੇਗਾ 'ਦਿੱਲੀ ਕੂਚ' ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਿਸਾਨ ਅੰਦੋਲਨ ਬਾਰੇ ਨਹੀਂ ਆਇਆ ਕੋਈ ਫ਼ੈਸਲਾ, ਕੀ ਹੋਰ ਟਲੇਗਾ 'ਦਿੱਲੀ ਕੂਚ' ?
NEXT STORY