ਪਟਿਆਲਾ (ਬਲਜਿੰਦਰ)- ਪੰਜਾਬ ਵਿਚੋਂ ਵੱਡੀ ਘਟਨਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਟਿਆਲਾ ਸ਼ਹਿਰ ਰੇਲਵੇ ਲਾਈਨ ’ਤੇ ਬੀਤੀ ਰਾਤ ਧਾਮੋਮਾਜਰਾ ਦੀ ਰਹਿਣ ਵਾਲੀ ਗੁਰਪ੍ਰੀਤ ਕੌਰ ਨੇ ਆਪਣੀ 10 ਮਹੀਨੇ ਦੀ ਛੋਟੀ ਬੱਚੀ ਸਮੇਤ ਟਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਦੋਹਾਂ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਰੇਲਵੇ ਪੁਲਸ ਦੇ ਐੱਸ. ਐੱਚ. ਓ. ਇੰਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਹਿਲਾ ਅਤੇ ਛੋਟੀ ਬੱਚੀ ਟਰੇਨ ਹੇਠਾਂ ਆ ਗਏ ਹਨ ਤਾਂ ਏ. ਐੱਸ. ਆਈ. ਗੁਰਜੰਟ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਗਏ, ਜਿੱਥੇ ਜਾ ਕੇ ਵੇਖਿਆ ਤਾਂ ਉਥੇ ਖ਼ੂਨ ਦੇ ਨਿਸ਼ਾਨ ਪਏ ਸਨ ਪਰ ਉਥੇ ਲਾਸ਼ ਨਹੀਂ ਸੀ।
ਇਹ ਵੀ ਪੜ੍ਹੋ: ਪੰਜਾਬ 'ਚ 8 ਜਨਵਰੀ ਤੱਕ ਲਾਗੂ ਹੋਏ ਸਖ਼ਤ ਹੁਕਮ, ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਲੱਗੀ ਇਹ ਮੁਕੰਮਲ ਪਾਬੰਦੀ
ਜਦੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਮਹਿਲਾ ਨੂੰ ਉਸ ਦੇ ਵਾਰਸ ਲੈ ਕੇ ਗਏ। ਜਾਂਚ ਕਰਨ ’ਤੇ ਪਤਾ ਲੱਗਿਆ ਕਿ ਮਹਿਲਾ ਧਾਮੋਮਾਜਰਾ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਨਾਮ ਗੁਰਪ੍ਰੀਤ ਕੌਰ (25) ਹੈ। ਪਰਿਵਾਰ ਵਾਲਿਆਂ ਮੁਤਾਬਕ ਜਦੋਂ ਗੁਰਪ੍ਰੀਤ ਕੌਰ ਨੂੰ ਜਦੋਂ ਚੁੱਕਿਆ ਤਾਂ ਸਾਹ ਚੱਲ ਰਹੇ ਸਨ ਅਤੇ ਇਲਾਜ ਲਈ ਲਿਜਾਇਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਉਹ ਘਰ ਲੈ ਆਏ। ਜਦਕਿ ਛੋਟੀ ਬੱਚੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਬਾਅਦ ਵਿਚ ਉਸ ਦੀ ਵੀ ਮੌਤ ਹੋ ਗਈ। ਦੋਹਾਂ ਦੀਆਂ ਲਾਸ਼ਾ ਨੂੰ ਪੁਲਸ ਨੇ ਆਪਣੇ ਕਬਜੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab: ਪ੍ਰੇਮ ਸੰਬੰਧਾਂ 'ਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਰਿਕਾਰਡਿੰਗ ਤੇ ਫੋਟੋਆਂ ਨੇ ਖੋਲ੍ਹਿਆ...
ਦੂਜੇ ਪਾਸੇ ਕੁੜੀ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਅਤੇ ਉਸ ਦੇ ਪਤੀ ਦਾ ਰੋਜ਼ਾਨਾ ਝਗੜਾ ਹੁੰਦਾ ਸੀ। ਉਨ੍ਹਾਂ ਕਿਹਾ ਕਿ ਦੋਹਾਂ ਨੇ ਆਪਣੀ ਮਰਜ਼ੀ ਨਾਲ ਪੰਜ ਸਾਲ ਪਹਿਲਾਂ 'ਲਵ ਮੈਰਿਜ' ਕਰਵਾਈ ਸੀ ਅਤੇ ਹੁਣ ਦੋ ਬੱਚੇ ਸਨ। ਇਕ ਲੜਕਾ ਵੱਡਾ ਅਤੇ ਛੋਟੀ ਲੜਕੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਨੂੰ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਤੰਗ ਕਰਦਾ ਸੀ ਅਤੇ ਇਸ ਤੋਂ ਇਲਾਵਾ ਗੁਰਪ੍ਰੀਤ ਕੌਰ ਦੇ ਪਤੀ ਦੇ ਕਿਸੇ ਹੋਰ ਲੜਕੀ ਨਾਲ ਸੰਬੰਧ ਵੀ ਸਨ। ਜਿਸ ਤੋਂ ਤੰਗ ਆ ਕੇ ਉਸ ਦੀ ਗੁਰਪ੍ਰੀਤ ਕੌਰ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ: ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਫਿਰ ਹੋਵੇਗਾ ਸ਼ੁਰੂ
NEXT STORY