ਮਲੋਟ (ਜੁਨੇਜਾ) : ਸ਼ਹਿਰ ਦੇ ਨਾਲ ਲੱਗਦੇ ਪਿੰਡ ਦਾਨੇਵਾਲਾ ਦੇ ਕਿਸਾਨਾਂ ਵੱਲੋਂ ਨਸ਼ਾ ਕਰ ਰਹੇ 2 ਨੌਜਵਾਨਾਂ ਨੂੰ ਕਾਬੂ ਕਰ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਵੀਡੀਓ ’ਚ ਭਗਵੰਤ ਸਿੰਘ ਮਾਨ ਦੀ ਸਰਕਾਰ ਤੋਂ ਨਸ਼ਾ ਪੂਰਨ ਤੌਰ ’ਤੇ ਬੰਦ ਕਰਨ ਦੀ ਮੰਗ ਕੀਤੀ ਗਈ। ਵਾਇਰਲ ਵੀਡੀਓ ’ਚ ਪਿੰਡ ਦਾਨੇਵਾਲਾ ਦੇ ਕਿਸਾਨ ਵੱਲੋਂ 2 (20-22) ਸਾਲਾ ਨੌਜਵਾਨਾਂ ਨੂੰ ਨਸ਼ਾ ਕਰਦਿਆਂ ਕਾਬੂ ਕਰਨ ਉਪਰੰਤ ਉਨ੍ਹਾਂ ਨਾਲ ਸਵਾਲ-ਜਵਾਬ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਅਬੋਹਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਤੇਲ ਟੈਂਕਰ ਨੇ ਦਰੜੇ 3 ਮੋਟਰਸਾਈਕਲ ਸਵਾਰ
ਵੀਡੀਓ ਬਣਾਉਣ ਵਾਲੇ ਕਿਸਾਨ ਦੇ ਸਾਥੀ ਦੇ ਹੱਥ ਵਿਚ ਮੋਮੀ ਲਿਫਾਫੇ ਦੀਆਂ ਪੁੜੀਆਂ ਦਿਖਾਈ ਦੇ ਰਹੀਆਂ ਹਨ। ਕਹਿ ਰਹੇ ਹਨ ਕਿ ਅਸੀਂ ਇਹ ਸਾਮਾਨ (ਚਿੱਟਾ) ਸੇਮ ਨਾਲੇ ਵਿਚ ਸੁੱਟਣ ਲੱਗੇ ਹਾਂ ਕਿਸਾਨਾਂ ਨੇ ਦੱਸਿਆ ਕਿ ਇਹ ਲੜਕੇ ਉਨ੍ਹਾਂ ਦੇ ਖੇਤ ਨੇੜੇ ਨਸ਼ਾ ਲਾਉਂਦੇ ਹਨ। ਉਧਰ ਵੀਡੀਓ ਵਾਇਰਲ ਕਰਨ ਵਾਲਿਆਂ ਨੇ ਭਾਵੇਂ ਉਕਤ ਨਸ਼ੇੜੀਆਂ ਬਾਰੇ ਪੁਲਸ ਨੂੰ ਸੂਚਨਾ ਨਹੀਂ ਦਿੱਤੀ ਪਰ ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਵੀਡੀਓ ਵਾਲੇ ਜਿਥੇ ਫੜਿਆ ਨਸ਼ਾ ਸੇਮ ਨਾਲੇ ਵਿਚ ਸੁੱਟਣ ਦਾ ਦਾਅਵਾ ਕਰ ਰਹੇ ਹਨ, ਉਥੇ ਉਕਤ ਨਛੇੜੀਆਂ ’ਚੋਂ ਇਕ ਨੂੰ ਤਾਂ ਕੈਮਰੇ ਸਾਹਮਣੇ ਨਹੀਂ ਕਰ ਰਹੇ ਅਤੇ ਦੂਜੇ ਦਾ ਮੂੰਹ ਢਕਿਆ ਹੈ ਅਤੇ ਪਛਾਣ ਵੀ ਨਹੀਂ ਦੱਸੀ |
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਪੰਜਾਬ ਦੇ 73 ਜੱਜਾਂ ਤੇ ਹਰਿਆਣਾ ਦੇ 61 ਜੱਜਾਂ ਦੇ ਤਬਾਦਲੇ
NEXT STORY