ਬਠਿੰਡਾ (ਕੁਨਾਲ ਬਾਂਸਲ): ਜਿੱਥੇ ਪਿਤਾ ਨੇ ਦਿੱਲੀ ਕਿਸਾਨ ਅੰਦੋਲਨ ’ਚ ਮੋਰਚਾ ਸੰਭਾਲਿਆ ਹੋਇਆ ਹੈ, ਉੱਥੇ ਕਿਸਾਨ ਦੀ 17 ਸਾਲ ਦੀ ਧੀ ਬਲਦੀਪ ਕੌਰ ਨੇ ਖੇਤੀ ਕਰਨ ਦੇ ਨਾਲ-ਨਾਲ ਪੂਰੇ ਘਰ ਦੀ ਜ਼ਿੰਮੇਦਾਰੀ ਆਪਣੇ ਮੋਢਿਆ ’ਤੇ ਚੁੱਕੀ ਹੈ। ਬਲਦੀਪ ਕੌਰ ਬਠਿੰਡਾ ਦੇ ਪਿੰਡ ਮੇਹਮਾ ਭਗਵਾਨਾਂ ਦੀ ਰਹਿਣ ਵਾਲੀ ਹੈ। ਬਲਦੀਪ ਕੌਰ ਤਿੰਨ ਭੈਣਾਂ ’ਚੋਂ ਸਭ ਤੋਂ ਛੋਟੀ ਭੈਣ ਹੈ। ਵੱਡੀ ਭੈਣ ਵਿਆਹੀ ਹੋਈ ਹੈ, ਜਿਸ ਦੇ ਚੱਲਦੇ ਬਲਦੀਪ ਕੌਰ ਘਰ ਦੇ ਸਾਰੇ ਕੰਮਾਂ ਦੇ ਨਾਲ-ਨਾਲ ਪਸ਼ੂਆਂ ਨੂੰ ਸੰਭਾਲਣ ਅਤੇ ਖੇਤੀ ਵੀ ਬਾਖੂਬੀ ਕਰ ਲੈਂਦੀ ਹੈ।
ਇਹ ਵੀ ਪੜ੍ਹੋ: ਇਨ੍ਹਾਂ ਪਰਿਵਾਰਾਂ ਨੂੰ ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2020, ਵਿਦੇਸ਼ੀ ਧਰਤੀ ਨੇ ਉਜਾੜੇ ਕਈ ਪਰਿਵਾਰ
ਬਲਦੀਪ ਕੌਰ ਦੇ ਪਿਤਾ ਅਤੇ ਦਾਦਾ ਦਿੱਲੀ ਸੰਘਰਸ਼ ਮੋਰਚੇ ਦਾ ਹਿੱਸਾ ਬਣੇ ਹੋਏ ਹਨ, ਜਿਸ ਦੇ ਬਾਅਦ ਘਰ ਦੀ ਸਾਰੀ ਜ਼ਿੰਮੇਦਾਰੀ ਬਲਦੀਪ ਕੌਰ ਨੇ ਆਪਣੇ ਮੋਢਿਆ ’ਤੇ ਚੁੱਕ ਰੱਖੀ ਹੈ। ਬਲਦੀਪ ਕੌਰ ਨੇ ਕਿਹਾ ਕਿ ਜੋ ਮੋਦੀ ਸਰਕਾਰ ਨੇ ਖੇਤੀਬਾੜੀ ਕਾਨੂੰਨ ਬਣਾਏ ਹਨ। ਉਸ ਦਾ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਹਨ। ਇਸ ਲਈ ਕੇਂਦਰ ਸਰਕਾਰ ਨੂੰ ਵੀ ਸੋਚ ਵਿਚਾਰ ਕਰਕੇ ਖੇਤੀ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ। ਧੀ ਦੀ ਸੁਰੱਖਿਆ ਨੂੰ ਲੈ ਕੇ ਬਲਦੀਪ ਕੌਰ ਦੀ ਮਾਂ ਹਰਜੀਤ ਕੌਰ ਵੀ ਆਪਣੀ ਧੀ ਦੇ ਨਾਲ ਖੇਤਾਂ ’ਚ ਜਾਂਦੀ ਹੈ ਤਾਂ ਕਿ ਉਹ ਆਪਣੀ ਧੀ ਦੀ ਦੇਖਭਾਲ ਦੇ ਨਾਲ-ਨਾਲ ਖੇਤੀ ਕਰਨ ’ਚ ਵੀ ਉਸ ਦੀ ਮਦਦ ਕਰ ਸਕੇ ਪਰ ਖੇਤੀ ਕਾਨੂੰਨ ਦੇ ਖ਼ਿਲਾਫ ਰੋਸ ਜਤਾਉਂਦੇ ਹੋਏ ਮਾਂ ਧੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਖੇਤੀ ਕਾਨੂੰਨ ਰੱਦ ਕੀਤੇ ਜਾਣ।
ਇਹ ਵੀ ਪੜ੍ਹੋ: ਪਾਕਿਸਤਾਨ ਦੀ ਜੇਲ੍ਹ ’ਚ 1971 ਤੋਂ ਬੰਦ ਸੁਰਜੀਤ ਸਿੰਘ ਦਾ ਪਰਿਵਾਰ ਆਇਆ ਕਿਸਾਨਾਂ ਦੀ ਹਮਾਇਤ ’ਚ
ਸਰਕਾਰੀ ਸਕੂਲ ਦੇ ਰਿਹਾਇਸ਼ੀ ਹੋਸਟਲ ਤੋਂ ਪੱਖੇ ਤੇ ਹੋਰ ਸਮਾਨ ਚੋਰੀ
NEXT STORY