ਧਰਮਕੋਟ (ਸਤੀਸ਼): ਕਿਸਾਨਾਂ ਦੇ ਸਾਂਝੇ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਦੇ ਤਹਿਤ ਦਿੱਲੀ ਵਿਖੇ 26 ਜਨਵਰੀ ਨੂੰ ਹੋ ਰਹੀ ਟ੍ਰੈਕਟਰ-ਪਰੇਡ ਵਿਚ ਹਿੱਸਾ ਲੈਣ ਲਈ ਧਰਮਕੋਟ ਹਲਕੇ ਦੇ ਪਿੰਡ ਬੱਡੂਵਾਲ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦੇ ਹੋਏ ਦਿੱਲੀ ਨੂੰ ਰਵਾਨਾ ਹੋਏ।
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਸਤੌਜ ਦੇ ਨੌਜਵਾਨ ਦਾ ਅਨੋਖਾ ਪ੍ਰਦਰਸ਼ਨ, ਆਪਣੇ ਆਪ ਨੂੰ ਜਕੜਿਆ ਬੇੜੀਆਂ ’ਚ
ਪਿੰਡ ਦੇ ਗੁਰਦੁਆਰਾ ਸਾਹਿਬ ਦੋ ਟਰੱਕਾਂ ਟਰਾਲੀਆਂ ਲੈ ਕੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਪਹੁੰਚੇ ਤੇ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੇ ਕਾਲ਼ੇ ਕਨੂੰਨਾਂ ਖਿਲਾਫ਼ ਨਾਅਰੇਬਾਜ਼ੀ ਕੀਤੀ।ਇਸ ਮੌਕੇ ਤੇ ਗੁਰਜੰਟ ਸਿੰਘ ਬਡੂਵਾਲ, ਕੁਲਦੀਪ ਸਿੰਘ ਬੱਬੂ ਸਾਬਕਾ ਸਰਪੰਚ, ਅਵਤਾਰ ਸਿੰਘ ਸਰਪੰਚ, ਬਾਬਾ ਭੋਲਾ ਸਿੰਘ, ਚਮਕੌਰ ਸਿੰਘ ਜੌਹਲ, ਮੰਨਾ ਸਿੰਘ ਮੈਂਬਰ ਪੰਚਾਇਤ, ਡਾ ਭਾਗ ਸਿੰਘ, ਕੁਲਦੀਪ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਤਰਸੇਮ ਸਿੰਘ ਜਗਮੀਤ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਕਿਸਾਨ ਤੇ ਨੌਜਵਾਨ ਹਾਜ਼ਰ ਸਨ।
ਇਹ ਵੀ ਪੜ੍ਹੋ: ਲੁਧਿਆਣਾ: ਕਿਸਾਨੀ ਘੋਲ 'ਚ ਜਾਨ ਗੁਆਉਣ ਵਾਲੇ 4 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲੇ 20 ਲੱਖ ਰੁਪਏ: ਡੀ.ਸੀ
ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੀ ਲਿਫ਼ਟ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਪ੍ਰੇਸ਼ਾਨੀਆਂ ਦਾ ਸਾਹਮਣਾ
NEXT STORY