ਬੁਢਲਾਡਾ (ਬੰਸਲ )- ਪੰਚਾਇਤੀ ਜ਼ਮੀਨ 'ਤੇ ਘਰਾਂ ਦੀ ਉਸਾਰੀ ਦੇ ਮਾਮਲੇ ਨੂੰ ਲੈ ਕੇ ਤਹਿਸੀਲ ਬੁਢਲਾਡਾ ਪਿੰਡ ਹਾਕਮ ਵਾਲਾ ਦੇ ਜੱਗੂ ਕਬੱਡੀ ਹਕਮਵਾਲੀਆ ਅਤੇ ਇਸ ਨਾਲ ਸਬੰਧਤ 32 ਹੋਰ ਪੀੜਤ ਪਰਿਵਾਰਾਂ ਨਾਲ ਦੀ ਹਮਾਇਤ 'ਤੇ ਸਮਾਜ ਦਾ ਇਕ ਵੱਡਾ ਹਿੱਸਾ 'ਤਨੋਂ-ਮਨੋਂ ਅਤੇ ਧਨੋਂ' ਮਨੋ ਖੜਨ ਦਾ ਐਲਾਨ ਦਾ ਐਲਾਨ ਕੀਤਾ, ਜਿਸ ਦੀ ਅਗਵਾਈ ਸਮਾਜ ਸੇਵੀ ਜਸਪਾਲ ਸਿੰਘ ਜੱਸੀ ਕਰ ਰਹੇ ਹਨ। ਇਨ੍ਹਾਂ ਪੀੜਤ ਪਰਿਵਾਰਾਂ ਲਈ ਇਨਸਾਫ਼ ਦੀ ਮੰਗ ਕਰਦੇ ਹਾਂ। ਅਸੀਂ ਇਸ ਗੱਲ ਦਾ ਸਮਰਥਨ ਨਹੀਂ ਕਰਦੇ ਕਿ ਕੋਈ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਜਮਾਵੇ ਪਰ ਜੱਗੂ ਹਾਕਮਵਾਲਾ ਸਮੇਤ 33 ਪਰਿਵਾਰਾਂ ਨੇ ਇ ਜ਼ਮੀਨ ਪਿੰਡ ਦੇ ਇਕ ਘੜੰਮ ਚੌਧਰੀ ਤੋਂ ਖ਼ਰੀਦੀ ਹੈ, ਜਿਸ ਨੇ ਕਰੀਬ 5 ਦਹਾਕਿਆਂ ਤੋਂ ਇਸ ਪੰਚਾਇਤੀ ਜ਼ਮੀਨ ਉੱਪਰ ਕਬਜਾ ਜਮਾਇਆ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਰਦਾਨ ਮੈਡੀਕਲ ਸੈਂਟਰ 'ਤੇ ਹੋਈ ਫਾਇਰਿੰਗ ਦੀ ਘਟਨਾ 'ਚ ACP ਤੇ SHO 'ਤੇ ਡਿੱਗੀ ਗਾਜ! ਹੋਏ ਸਸਪੈਂਡ
ਜਿਸ ਨੇ ਪਿਓ ਦੀ ਜ਼ਗੀਰ ਸਮਝ ਕੇ ਸਰਕਾਰੀ ਜ਼ਮੀਨ ਨੂੰ ਟੁਕੜਿਆਂ ਚ ਵੇਚਿਐ.. ਸਰਕਾਰ ਨੂੰ ਅਤੇ ਸਰਕਾਰ ਦੇ ਝੋਲਾ ਚੁੱਕਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਇਨ੍ਹਾਂ 33 ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਇਹ ਜ਼ਮੀਨ ਵੇਚਣ ਵਾਲੇ ਘੜੰਮਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਮੁਕੱਦਮਾਂ ਦਰਜ ਕੀਤਾ ਜਾਵੇ ਅਤੇ ਪੰਚਾਇਤੀ ਜ਼ਮੀਨ ਵੇਚਣ ਬਦਲੇ ਇਨ੍ਹਾਂ ਪਰਿਵਾਰਾਂ ਤੋਂ ਪ੍ਰਾਪਤ ਰਕਮ ਵਿਆਜ ਸਮੇਤ ਪੀੜਤ ਪਰਿਵਾਰਾਂ ਨੂੰ ਵਾਪਸ ਕਰਵਾਈ ਜਾਵੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸਮਰਾਲਾ ਹਲਕੇ ਤੋਂ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
ਮੈਂ ਇਹ ਵੀ ਮੰਗ ਕਰਦਾਂ ਕਿ ਪਿੰਡ ਦੇ ਦਰਜਨ ਤੋਂ ਵੱਧ ਹੋਰ ਪਰਿਵਾਰ ਪੰਚਾਇਤੀ ਜ਼ਮੀਨ 'ਤੇ ਕਾਬਜ ਨੇ। ਜਿਹੜੇ ਦਹਾਕਿਆਂ ਤੋਂ ਕਰੀਬ ਪੰਚਾਇਤੀ ਜ਼ਮੀਨ ਉੱਪਰ ਕਬਜ਼ਾ ਜਮਾਇਆ ਹੋਇਆ ਹੈ, ਉਨ੍ਹਾਂ ਨੂੰ ਕਬਜ਼ਾ ਮੁਕਤ ਕਰਵਾਇਆ ਜਾਵੇ ਅਤੇ ਜ਼ਮੀਨ ਪੰਚਾਇਤ ਹਵਾਲੇ ਕੀਤੀ ਜਾਵੇ। ਦੂਸਰੇ ਪਾਸੇ ਇਸ ਪੰਚਾਇਤੀ ਜ਼ਮੀਨ ਨੂੰ ਲੈ ਕੇ ਜ਼ਿਲ੍ਹਾ ਪੰਚਾਇਤ ਅਫ਼ਸਰ ਦੀ ਅਦਾਲਤ ਵਿੱਚ ਕੇਸ ਆਖਰੀ ਪੜਾਅ 'ਤੇ ਹੈ, ਜਿਸ ਕਾਰਨ ਲੋਕਾਂ ਵਿੱਚ ਡਰ ਬਣਿਆ ਹੋਇਆ ਕਿ ਸ਼ਾਇਦ ਇਹ ਪੰਚਾਇਤੀ ਜ਼ਮੀਨ ਪ੍ਰਸ਼ਾਸਨ ਖਾਲੀ ਕਰਵਾ ਸਕਦਾ ਹੈ, ਜਿੱਥੇ ਜੱਗੂ ਕਬੱਡੀ ਖਿਡਾਰੀ ਨੇ ਕਿਹਾ ਕਿ ਇਹ ਮੈਂ ਆਪਣਾ ਮਕਾਨ ਚਿੱਟਾ ਵੇਚ ਕੇ ਨਹੀਂ ਬਣਾਇਆ। ਆਪਣੀ ਸੱਚੀ ਕਮਾਈ ਨਾਲ ਮਕਾਨ ਬਣਾਇਆ ਜੱਗੂ ਕਬੱਡੀ ਖਿਡਾਰੀ ਦੀ ਹਮਾਇਤ ਤੇ ਮਕਾਨ ਦੀ ਉਸਾਰੀ ਨੂੰ ਲੈ ਕੇ ਨਹਿੰਗ ਸਿੰਘ ਵੀ ਪੁੱਜ ਚੁੱਕੀਆਂ ਹਨ, ਜਿਨ੍ਹਾਂ ਨੇ ਸਮਰਥਨ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਕਿਸਾਨ ਆਗੂ ਤੇ ਸਰਪੰਚ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬੀ ਮਾਡਲ ਤੇ Influencer ਪਾਇਲ ਨੂੰ ਨਿਹੰਗ ਸਿੰਘਾਂ ਦੀ ਚਿਤਾਵਨੀ! ਕਿਹਾ-'ਮੁਆਫੀ ਮੰਗੋ ਨਹੀਂ ਤਾਂ...'
NEXT STORY