ਫਿਲੌਰ (ਭਾਖੜੀ)- ਨਾਬਾਲਗ ਸਾਲੀ ਨਾਲ ਵਿਆਹ ਰਚਾਉਣ ਦੇ ਲਈ ਪਤਨੀ ਨੂੰ ਮਜਬੂਰ ਕਰਨ ਵਾਲੇ ਹੈਵਾਨੀਅਤ ਵਿਚ ਅੰਨ੍ਹੇ ਪਤੀ ਨੇ ਆਪਣੀ ਪਤਨੀ ਤੇ 4 ਦਿਨ ਦੇ ਨਵਜਨਮੇ ਬੱਚੇ ਨੂੰ 5 ਡਿਗਰੀ ਤਾਪਮਾਨ ਵਿਚ ਬਿਨਾਂ ਕਿਸੇ ਕੱਪੜੇ ਦੇ ਪੂਰੀ ਰਾਤ ਖੁੱਲ੍ਹੇ ਆਸਮਾਨ ਦੇ ਹੇਠਾਂ ਸੁਲਾ ਦਿੱਤਾ। ਸਵੇਰ ਹੁੰਦੇ ਹੀ ਕੜਾਕੇ ਦੀ ਠੰਡ ਕਾਰਨ ਮਾਸੂਮ ਬੱਚੇ ਦੀ ਮੌਤ ਹੋ ਗਈ, ਜਦਕਿ ਮਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸਵੇਰੇ ਪੀੜਤ ਮਹਿਲਾ ਦੇ ਭਰਾ ਨੇ ਘਰ ਪਹੁੰਚ ਕੇ ਭੈਣ ਦੀ ਨਾਜ਼ੁਕ ਹਾਲਤ ਦੇਖ 108 ਐਂਬੂਲੈਂਸ ਨੂੰ ਬੁਲਾਇਆ, ਪਰ ਜਦ ਐਂਬੂਲੈਂਸ ਨਹੀਂ ਆਈ ਤਾਂ ਉਸ ਨੇ ਜਗਾੜੂ ਰੇਹੜੇ ’ਤੇ 16 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭੈਣ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ- ਚੋਰਾਂ ਨੇ ਹੈਵਾਨੀਅਤ ਦੀ ਹੱਦ ਕੀਤੀ ਪਾਰ, ਚੋਰੀ ਕਰਨ ਤੋਂ ਰੋਕ ਰਹੀ ਕੁੱਤੀ ਦੇ ਕਤੂਰਿਆਂ ਦੇ ਸਿਰ ਧੜ ਤੋਂ ਕੀਤੇ ਵੱਖ
ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪੀੜਤ ਮਹਿਲਾ ਦੀ ਭੈਣ ਕਮਲੇਸ਼ ਅਤੇ ਭਰਾ ਅਜੇ ਨੇ ਦੱਸਿਆ ਕਿ ਉਹ ਨੇੜੇ ਪਿੰਡ ਸਮਰਾੜੀ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਨਾਂ ਦੀ ਭੈਣ ਸੰਗੀਤਾ ਦਾ ਵਿਆਹ ਜੀਤੂ ਵਾਸੀ ਪਿੰਡ ਚੱਕ ਸਾਬੂ ਨਾਲ ਹੋਇਆ ਸੀ। ਜਦ ਉਸਦੀ ਭੈਣ ਗਰਭਵਤੀ ਹੋ ਗਈ ਤਾਂ ਉਸ ਦਾ ਪਤੀ ਜੀਤੂ ਉਸਨੂੰ ਕਹਿਣ ਲੱਗ ਪਿਆ ਕਿ ਉਹ ਉਸਦਾ ਵਿਆਹ ਆਪਣੀ ਛੋਟੀ ਨਾਬਾਲਿਗ ਭੈਣ ਨਾਲ ਕਰਵਾ ਦੇਵੇ, ਉਹ ਦੋਵਾਂ ਭੈਣਾਂ ਨੂੰ ਖੁਸ਼ ਰੱਖੇਗਾ।
ਇਸ ਬਾਰੇ ਜਦ ਪਤਨੀ ਨਹੀਂ ਮੰਨੀ ਤਾਂ ਉਹ ਆਏ ਦਿਨ ਉਸ ਨਾਲ ਕੁੱਟਮਾਰ ਕਰਨ ਲੱਗਾ। ਉਸਨੇ ਕਿਹਾ ਕਿ ਇਸ ਵਿਚ ਜੀਤੂ ਦਾ ਸਾਥ ਉਸ ਦਾ ਰਿਸ਼ਤੇ ਵਿਚ ਲੱਗਦਾ ਭਰਾ ਇੰਦਰਪਾਲ ਅਤੇ ਉਸਦੀ ਪਤਨੀ ਰੀਨਾ ਵੀ ਦੇ ਰਹੇ ਸਨ, ਜੋ ਉਸਨੂੰ ਆਪਣੇ ਪਤੀ ਦੀ ਗੱਲ ਮੰਨਣ ਦੇ ਲਈ ਜ਼ੋਰ ਦਿੰਦੇ ਸਨ। ਬੀਤੇ ਹਫ਼ਤੇ ਉਸਦੀ ਭੈਣ ਨੇ ਪੁੱਤਰ ਨੂੰ ਜਨਮ ਦਿੱਤਾ ਤੇ ਮਾਂ-ਪੁੱਤ ਦੋਵੇਂ ਸਿਹਤਮੰਦ ਸਨ। ਉਸਦੀ ਭੈਣ ਨੂੰ ਲੱਗਾ ਕਿ ਮੁੰਡਾ ਹੋਣ ਦੀ ਖੁਸ਼ੀ ਵਿਚ ਹੁਣ ਉਸਦਾ ਪਤੀ ਗ਼ਲਤ ਆਦਤਾਂ ਛੱਡ ਦੇਵੇਗਾ ਪਰ ਇਸ ਤਰਾਂ ਨਹੀਂ ਹੋਇਆ। ਬੀਤੀ ਰਾਤ ਨੂੰ ਫਿਰ ਤੋਂ ਉਸ ਨੇ ਪਤਨੀ ਅੱਗੇ ਸਾਲੀ ਨਾਲ ਵਿਆਹ ਕਰਵਾਉਣ ਦੀ ਸ਼ਰਤ ਰੱਖੀ। ਜਦ ਉਹ ਨਹੀਂ ਮੰਨੀ ਤਾਂ ਉਸ ਦੇ ਪਤੀ ਨੇ 4 ਦਿਨ ਦੇ ਮਾਸੂਮ ਬੱਚੇ ਸਮੇਤ ਆਪਣੀ ਪਤਨੀ ਨੂੰ ਕੜਾਕੇ ਦੀ ਠੰਡ ਵਿਚ ਬਿਨਾਂ ਕੋਈ ਗਰਮ ਕੱਪੜਾ ਦਿੱਤੇ ਖੁੱਲ੍ਹੇ ਆਸਮਾਨ ਦੇ ਹੇਠਾਂ ਰਾਤ ਗੁਜ਼ਾਰਨ ਨੂੰ ਮਜ਼ਬੂਰ ਕਰ ਦਿੱਤਾ, ਜਿਸ ਕਾਰਨ ਮਾਂ-ਪੁੱਤ ਦੀ ਹਾਲਤ ਵਿਗੜ ਗਈ।
ਇਹ ਵੀ ਪੜ੍ਹੋ- ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਪਹਿਲਾਂ ਬਣਵਾ ਕੇ ਪੀਤੀ ਚਾਹ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਪੂਰੀ ਰਾਤ ਮਾਂ ਮਾਸੂਮ ਬੱਚੇ ਨੂੰ ਛਾਤੀ ਨਾਲ ਲਗਾ ਕੇ ਗਰਮਾਹਟ ਦਿੰਦੀ ਰਹੀ, ਜਦ ਖੁਦ ਬੇਹੋਸ਼ ਹੋ ਗਈ ਤਾਂ ਬੱਚਾ ਦਮ ਤੋੜ ਗਿਆ
ਪੂਰੀ ਰਾਤ ਮਾਂ ਆਪਣੇ ਮਾਸੂਮ ਬੱਚੇ ਨੂੰ ਸਰਦੀ ਤੋਂ ਬਚਾਉਣ ਦੇ ਲਈ ਛਾਤੀ ਨਾਲ ਲਗਾ ਕੇ ਗਰਮਾਹਟ ਦੇਣ ਦੀ ਕੋਸ਼ਿਸ਼ ਕਰਦੀ ਰਹੀ। ਪਰ ਜਦ ਕੜਾਕੇ ਦੀ ਠੰਡ ਦੇ ਅੱਗੇ ਮਾਂ ਦਾ ਹੌਸਲਾ ਜਵਾਬ ਦੇ ਗਿਆ ਤਾਂ ਉਹ ਬੇਸੁਧ ਹੋ ਗਈ ਅਤੇ ਉਸਨੂੰ ਪਤਾ ਹੀ ਨਹੀਂ ਲੱਗਾ ਕਿ ਸਰਦੀ ਵਿਚ ਰੋ ਰਿਹਾ ਬੱਚਾ ਕਦ ਖਾਮੋਸ਼ ਹੋ ਗਿਆ ਅਤੇ ਉਸਨੇ ਦਮ ਤੋੜ ਦਿੱਤਾ।
ਐਂਬੂਲੈਂਸ ਨਹੀਂ ਪੁੱਜੀ ਤਾਂ ਭਰਾ ਜਗਾੜੂ ਰੇਹੜੇ ਵਿਚ ਪਾ ਕੇ ਭੈਣ ਨੂੰ 16 ਕਿਲੋਮੀਟਰ ਦੂਰ ਹਸਪਤਾਲ ਲੈ ਕੇ ਆਇਆ
ਸਵੇਰੇ ਜਦ ਪੀੜਤਾ ਦਾ ਭਰਾ ਅਜੇ ਭੈਣ ਨੂੰ ਮਿਲਣ ਘਰ ਪੁੱਜਾ ਤਾਂ ਭੈਣ ਦੀ ਹਾਲਤ ਨਾਜ਼ੁਕ ਦੇਖ ਹੈਰਾਨ ਰਹਿ ਗਿਆ ਕਿਉਂਕਿ ਰਾਤ ਨੂੰ ਉਹ ਬਿਲਕੁਲ ਠੀਕ ਸੀ ਤੇ ਭੈਣ ਕਮਲੇਸ਼ ਨਾਲ ਗੱਲਾਂ ਕਰ ਰਹੀ ਸੀ। ਉਸਦੇ ਚੇਹਰੇ ਦਾ ਰੰਗ ਸਰਦੀ ਦੇ ਕਾਰਨ ਨੀਲਾ ਪੈ ਚੁੱਕਾ ਸੀ। ਭੈਣ ਨੂੰ ਇਲਾਜ ਦੇ ਲਈ ਹਸਪਤਾਲ ਲੈ ਜਾਣ ਦੇ ਲਈ ਅਜੇ ਨੇ ਕਈ ਵਾਰ 108 ਐਂਬੂਲੈਂਸ ਨੂੰ ਬੁਲਾਉਣ ਦੇ ਲਈ ਫੋਨ ਕੀਤਾ ਜਦ ਉਥੇ ਕੋਈ ਜਵਾਬ ਨਹੀਂ ਮਿਲਿਆ ਤਾਂ ਉਹ ਭੈਣ ਨੂੰ ਜਗਾੜੂ ਰੇਹੜੇ ‘ਤੇ 16 ਕਿਲੋਮੀਟਰ ਸਫਰ ਤੈਅ ਕਰਕੇ ਸਿਵਲ ਹਸਪਤਾਲ ਫਿਲੌਰ ਲੈ ਆਇਆ, ਜਿੱਥੇ ਡਾਕਟਰਾਂ ਨੇ ਉਸਦੀ ਖ਼ਰਾਬ ਹਾਲਤ ਦੇਖ ਕੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ।
ਇਹ ਵੀ ਪੜ੍ਹੋ- ਘਰ 'ਚ ਦਾਖਲ ਹੋਏ ਲੁਟੇਰਿਆਂ ਨੇ ਪਹਿਲਾਂ ਬਣਵਾ ਕੇ ਪੀਤੀ ਚਾਹ, ਫਿਰ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਹੈਵਾਨ ਪਿਤਾ ਮਾਸੂਮ ਬੱਚੇ ਨੂੰ ਦਫਨਾ ਕੇ ਘਰੋਂ ਹੋਇਆ ਫਰਾਰ
ਸ਼ਿਕਾਇਤਕਰਤਾ ਕਮਲੇਸ਼ ਰਾਣੀ ਨੇ ਦੱਸਿਆ ਕਿ ਜਦ ਉਸਦਾ ਭਰਾ ਭੈਣ ਨੂੰ ਇਲਾਜ ਦੇ ਲਈ ਹਸਪਤਾਲ ਲੈ ਜਾਣ ਦੇ ਲਈ ਜੱਦੋ-ਜਹਿਦ ਕਰ ਰਿਹਾ ਸੀ ਤਾਂ ਹੈਵਾਨ ਪਿਤਾ ਆਪਣੇ ਸਬੂਤ ਮਿਟਾਉਣ ਵਿਚ ਲੱਗਾ ਹੋਇਆ ਸੀ। ਉਹ ਆਪਣੇ ਮਾਸੂਮ ਬੱਚੇ ਨੂੰ ਸਮਸ਼ਾਨਘਾਟ ਵਿਚ ਦਫ਼ਨਾ ਕੇ ਆਪਣੇ ਰਿਸ਼ਤੇਦਾਰ ਇੰਦਰਪਾਲ ਅਤੇ ਉਸਦੀ ਪਤਨੀ ਰੀਨਾ ਦੇ ਨਾਲ ਮਿਲ ਕੇ ਫਰਾਰ ਹੋ ਗਿਆ। ਉਨਾਂ ਨੇ ਕਿਹਾ ਕਿ ਮੁਲਜ਼ਮ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ, ਇਸ ਦੇ ਲਈ ਪ੍ਰਸ਼ਾਸ਼ਨ ਬੱਚੇ ਨੂੰ ਕਬਰ ’ਚੋਂ ਕਢਵਾ ਕੇ ਉਸ ਦਾ ਪੋਸਟਮਾਰਟਮ ਕਰਵਾ ਕੇ ਪੂਰੀ ਸੱਚਾਈ ਸਾਹਮਣੇ ਲਿਆਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣਾ ਜੇਲ੍ਹ 'ਚੋਂ ਵੱਡੀ ਗਿਣਤੀ 'ਚ ਮੋਬਾਇਲ ਤੇ ਨਸ਼ੀਲੇ ਪਦਾਰਥ ਹੋਏ ਬਰਾਮਦ
NEXT STORY