ਜਲਾਲਾਬਾਦ, (ਸੇਤੀਆ) : ਜ਼ਿਲ੍ਹਾ ਫ਼ਾਜ਼ਿਲਕਾ 'ਚ ਸਾਲ 2019-20 ਵਾਸਤੇ ਠੇਕਾ ਸ਼ਰਾਬ ਦੇਸੀ ਅਤੇ ਅੰਗਰੇਜ਼ੀ ਦੀ ਅਲਾਟਮੈਂਟ ਦੀ ਪ੍ਰਕਿਰਿਆ ਅੱਜ ਸਥਾਨਕ ਪੈਲੇਸ ਵਿਖੇ ਮੁਕੰਮਲ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ. ਪੀ. ਸਿੰਘ ਅਤੇ ਸੰਯੁਕਤ ਡਾਇਰੈਕਟਰ (ਇਨਵੈਸਟੀਗੇਸ਼ਨ),ਪਟਿਆਲਾ ਦਰਬਾਰਾ ਸਿੰਘ ਵੱਲੋਂ ਅਲਾਟਮੈਂਟ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਗਈ।
ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਫ਼ਾਜ਼ਿਲਕਾ ਆਰ. ਐਸ. ਰੋਮਾਣਾ ਦੀ ਅਗਵਾਈ 'ਚ ਕਰਵਾਈ ਗਈ ਅਲਾਟਮੈਂਟ ਪ੍ਰਕਿਰਿਆ ਦੌਰਾਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 20 ਗਰੁੱਪ ਬਣਾਏ ਗਏ। ਜਿਨ੍ਹਾਂ 'ਚੋਂ 126 ਕਰੋੜ 47 ਲੱਖ ਰੁਪਏ ਦੀ ਆਮਦਨ ਹੋਣੀ ਸੀ। ਜ਼ਿਲੇ ਦੇ 20 ਗਰੁੱਪਾਂ 'ਚੋਂ 17 ਗਰੁੱਪਾਂ ਵਾਸਤੇ ਕੁੱਲ 464 ਲਾਟਰੀਆਂ ਪ੍ਰਾਪਤ ਹੋਈਆਂ। ਇਨ੍ਹਾਂ 17 ਗਰੁੱਪਾਂ 'ਚੋਂ 13 ਗਰੁੱਪਾਂ ਦੀ ਅਲਾਟਮੈਂਟ 84 ਕਰੋੜ 'ਚੋਂ ਸਫ਼ਲਤਾਪੂਰਵਕ ਨੇਪਰੇ ਚੜ੍ਹੀ। ਬਾਕੀ 7 ਗਰੁੱਪ ਲਈ ਕਰੀਬ 43 ਕਰੋੜ ਦਾ ਕੰਮ ਨੇਪਰੇ ਨਹੀਂ ਚੜਿਆ। ਇਸ ਮੌਕੇ ਬਤੌਰ ਵਿਭਾਗ ਆਬਜ਼ਵਰ ਦਰਬਾਰਾ ਸਿੰਘ, ਸੰਯੁਕਤ ਡਾਇਰੈਕਟਰ (ਇਨਵਸਟੀਗੇਸ਼ਨ), ਪਟਿਆਲਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ.ਪੀ ਸਿੰਘ ਫ਼ਾਜ਼ਿਲਕਾ ਮੌਜੂਦ ਰਹੇ। ਇਸ ਤੋਂ ਇਲਾਵਾ ਜੀਵਨ ਸਿੰਗਲਾ, ਆਬਕਾਰੀ ਤੇ ਕਰ ਅਫ਼ਸਰ (ਆਬਾਕਰੀ), ਹਰਜੀਤ ਸਿੰਘ, ਰਾਜਬੀਰ ਸਿੰਘ,ਰਜਨੀਸ਼ ਸ਼ਰਮਾ,ਅਮਨਦੀਪ ਗਾਂਧੀ, ਆਬਕਾਰੀ ਤੇ ਕਰ ਨਿਰੀਖਕ ਤੇ ਸਮੂਹ ਸਟਾਫ਼ ਹਾਜ਼ਰ ਸਨ।
ਚੈੱਕ ਬਾਊਂਸ ਹੋਣ 'ਤੇ ਵਿਅਕਤੀ ਨੂੰ 2 ਸਾਲ ਦੀ ਕੈਦ
NEXT STORY